ਚੰਡੀਗੜ੍ਹ ਮੁੱਦੇ ‘ਤੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ
ਮੁੱਖ ਮੰਤਰੀ ਸਿਰਫ ਬਿਆਨਬਾਜੀ ਨਾ ਕਰਨ ਐਕਸ਼ਨ ਪਲਾਨ ਦਾ ਐਲਾਨ ਕਰਨ – ਸੁਖਪਾਲ ਖਹਿਰਾ
ਚੰਡੀਗੜ੍ਹ,29 ਮਾਰਚ(ਵਿਸ਼ਵ ਵਾਰਤਾ)–ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ ਕਿ ਚੰਡੀਗੜ੍ਹ ਮੁੱਦੇ ਤੇ ਸਿਰਫ ਬਿਆਨਬਾਜੀ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਨੂੂੰ ਆਪਣੇ ਐਕਸ਼ਨ ਪਲਾਨ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਖਹਿਰਾ ਨੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਜਾਂ ਕਾਨੂੰਨੀ ਸਹਾਰਾ ਲੈਣ ਲਈ ਸੁਪਰੀਮ ਕੋਰਟ ਦਾ ਰੁਖ ਕਰਨ ਦੀ ਵੀ ਸਲਾਹ ਦਿੱਤੀ ਹੈ।
I expect @BhagwantMann to honour his commitment to fight for our rightful claim over Chandigarh n not merely indulge in lip service like routine political culture!He should announce his action plan if need talk to Pm or Dharna outside Pm residence or to move SC for legal recourse pic.twitter.com/ZMyE5U5xo6
— Sukhpal Singh Khaira (@SukhpalKhaira) March 29, 2022