“ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਤਾਂ ਤਹਿਤ ਯੂਨੀਵਰਸਿਟੀ ‘ਤੇ ਕਾਲਜ ਖੋਲ੍ਹਣ ਦੀ ਦਿੱਤੀ ਇਜਾਜ਼ਤ -ਪੜ੍ਹੋ ਨਗਰ ਨਿਗਮ ਨੂੰ ਕੀ ਦਿੱਤੇ ਆਦੇਸ਼ ?”
“ਚੰਡੀਗੜ੍ਹ 20 ਜੁਲਾਈ :- ਚੰਡੀਗੜ੍ਹ ਵਾਰ ਰੂਮ ਦੀ ਮੀਟਿੰਗ ਗਵਰਨਰ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ‘ਚ ਹੋਈ, ਇਸ ਮੀਟਿੰਗ ‘ਚ ਸਲਾਹਕਾਰ ਧਰਮਪਾਲ, ਪੁਲਿਸ ਮੁਖੀ ਸੰਜੇ ਬੈਨੀਵਾਲ, ਵਿੱਤ ਸਕੱਤਰ ਵਿਜੈ ਜਾਡੇ ਸ਼ਾਮਲ ਹੋਏ। ਇਸ ਮੀਟਿੰਗ ‘ਚ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਦੇ ਨਿਰਦੇਸ਼ ਦਿੱਤੇ ਗਏ। ਇਸ ਦੌਰਾਨ ਯੂਨੀਵਰਸਿਟੀ ‘ਤੇ ਕਾਲਜ ਆਦਿ ਸਹਿਤ ਉੱਚ ਸਿੱਖਿਆ ਦੇ ਸਾਰੇ ਸੰਸਥਾਨਾਂ ਨੂੰ ਅਗਸਤ ਦੇ ਮਹੀਨੇ ‘ਚ ਸ਼ੁਰੂ ਹੋਣ ਵਾਲੇ ਅਗਲੇ ਸਿੱਖਿਆ ਸਮੈਸਟਰ ਦੇ ਲਈ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਾਰੇ ਸਿੱਖਿਆ ‘ਤੇ ਗੈਰ ਸਿੱਖਿਅਕ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਟੀਕਾਕਰਨ ਦੀ ਇੱਕ ਖੁਰਾਕ ਦੋ ਹਫ਼ਤੇ ਪਹਿਲਾਂ ਲੱਗੀ ਹੋਣੀ ਅਤੇ ਸਾਰੇ ਹੀ ਕੋਵਿਡ ਨਿਯਮਾਂ ਦਾ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਕੋਵਿਡ ਮਹਾਂਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਚ ਵਾਰ ਰੂਮ ਵੱਲੋਂ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਇਸ ਮੌਕੇ ਸਬੰਧਤ ਐਸਡੀਐਮ ਤੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਪ੍ਰਦਰਸ਼ਨਕਾਰੀਆਂ, ਸ਼ੋਅ ਆਦਿ ਵਰਗੀਆਂ ਪ੍ਰੋਗਰਾਮਾਂ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ 200 ਲੋਕਾਂ ਜਾਂ ਉਪਲੱਬਧ ਸਥਾਨ ‘ਤੇ 50 ਫ਼ੀਸਦੀ ਦੀ ਸੰਖਿਆ ਨਾਲ ਇਜਾਜ਼ਤ ਹੋਵੇਗੀ ਪਰ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਇਸ ਮੀਟਿੰਗ ਚ ਮਾਨਸੂਨ ਦੇ ਦੌਰਾਨ ਸ਼ਹਿਰ ਚ ਬਰਸਾਤ ਦੇ ਪਾਣੀ ਦੇ ਇਕੱਠੇ ਹੋਣ ਦੇ ਹੱਲ ਲਈ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਗਏ।”