ਚੰਡੀਗੜ੍ਹ ਪ੍ਰਸ਼ਾਸ਼ਨ ਨੇ ਤੈਅ ਕੀਤੇ ਐਂਬੂਲੈਂਸਾਂ ਲਈ ਰੇਟ
ਵਾਧੂ ਚਾਰਜ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ ਤੇ 50 ਹਜ਼ਾਰ ਦਾ ਜੁਰਮਾਨਾ
ਚੰਡੀਗੜ੍ਹ,18 ਮਈ(ਵਿਸ਼ਵ ਵਾਰਤਾ) ਸੋਮਵਾਰ ਨੂੰ ਡੀਸੀ ਮਨਦੀਪ ਸਿੰਘ ਬਰਾੜ ਨੇ ਸ਼ਹਿਰ, ਟ੍ਰਾਈਸਿਟੀ ਅਤੇ ਹੋਰ ਰਾਜਾਂ ਲਈ ਐਂਬੂਲੈਂਸਾਂ ਦਾ ਕਿਰਾਇਆ ਤੈਅ ਕਰ ਦਿੱਤਾ ਹੈ। ਹੁਣ ਕੋਈ ਵੀ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਮਨਚਾਹਿਆ ਕਿਰਾਇਆ ਨਹੀਂ ਵਸੂਲ ਸਕੇਗਾ।
ਪ੍ਰਸ਼ਾਸਨ ਨੇ ਸਿਹਤ ਵਿਭਾਗ ਲਈ ਬਾਹਰੋਂ ਐਂਬੂਲੈਂਸਾਂ ਉਧਾਰ ਲੈਣ ਲਈ ਵੀ ਰੋਜ਼ਾਨਾ ਕੀਮਤਾਂ ਨਿਰਧਾਰਤ ਕੀਤੀਆਂ ਹਨ। ਹੁਕਮਾਂ ਅਨੁਸਾਰ ਵਾਧੂ ਕਿਰਾਇਆ ਵਸੂਲਣ ਵਾਲੇ ਐਂਬੂਲੈਂਸ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਅਜਿਹਾ ਕੇਸ ਮਿਲਣ ‘ਤੇ ਇਕ ਐਂਬੂਲੈਂਸ ਜ਼ਬਤ ਕਰ ਲਈ ਜਾਵੇਗੀ।ਨਾਲ ਹੀ ਡਰਾਈਵਿੰਗ ਲਾਇਸੈਂਸ, ਵਾਹਨ ਦਾ ਆਰਸੀ ਵੀ ਰੱਦ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਨੇ ਸਖਤ ਲਹਿਜੇ ਵਿਚ ਕਿਹਾ ਹੈ ਕਿ ਜੇ ਕੋਈ ਡਰਾਈਵਰ ਤੈਅ ਕੀਮਤ ਤੋਂ ਵੱਧ ਵਸੂਲ ਕਰਦਾ ਹੈ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਪਰੋਕਤ ਕਾਰਵਾਈ ਤੋਂ ਇਲਾਵਾ ਉਸ ਨੂੰ 50,000 ਰੁਪਏ ਤਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।