ਚੰਡੀਗੜ੍ਹ ‘ਤੇ ਕਿਸਦਾ ਹੱਕ?
ਚੰਡੀਗੜ੍ਹ ਨਗਰ ਨਿਗਮ ਦੀ ਅਹਿਮ ਮੀਟਿੰਗ ਅੱਜ
ਚੰਡੀਗੜ੍ਹ ਦੇ ਯੂਟੀ ਹੀ ਬਣੇ ਰਹਿਣ ਅਤੇ ਪੰਜਾਬ-ਹਰਿਆਣਾ ਨੂੰ ਵੱਖਰੀਆਂ ਰਾਜਧਾਨੀਆਂ ਦੇਣ ਲਈ ਲਿਆਂਦੇ ਜਾਣਗੇ ਮਤੇ!
ਚੰਡੀਗੜ੍ਹ,7 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਅਤੇ ਹਰਿਆਣਾ ਵਿਚਾਲੇ ਛਿੜੇ ਚੰਡੀਗੜ੍ਹ ਤੇ ਹੱਕ ਦੇ ਮਸਲੇ ਵਿੱਚ ਹੁਣ ਚੰਡੀਗੜ੍ਹ ਦੀ ਵੀ ਐਂਟਰੀ ਹੋ ਚੁੱਕੀ ਹੈ। ਅੱਜ ਚੰਡੀਗੜ੍ਹ ਨਗਰ ਨਿਗਮ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਮੇਅਰ ਸਰਬਜੀਤ ਕੌਰ ਵੱਲੋਂ ਚੰਡੀਗੜ੍ਹ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਵਜੋਂ ਹੀ ਮਾਨਤਾ ਦੇਣ ਅਤੇ ਪੰਜਾਬ ਤੇ ਹਰਿਆਣਾ ਨੂੰ ਹੋਰ ਰਾਜਧਾਨੀਆਂ ਦੇਣ ਲਈ ਮਤੇ ਲਿਆਂਦੇ ਜਾਣਗੇ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦੀ ਮਤਾ ਵੀ ਪਾਸ ਕੀਤਾ ਜਾਵੇਗਾਾ। ਇਸ ਮੀਟਿੰਗ ਦਾ ਸਮਾਂ 11:30 ਵਜੇ ਰੱਖਿਆ ਗਿਆ ਹੈ। ਇਸ ਸਭ ਤੋਂ ਇਲਾਵਾ ਚੰਡੀਗੜ੍ਹ ਲਈ ਆਪਣੀ ਵੱਖਰੀ ਵਿਧਾਨ ਸਭਾ ਦਾ ਮਤਾ ਵੀ ਲਿਆਂਦਾ ਜਾ ਸਕਦਾ ਹੈ।