ਚੰਡੀਗੜ੍ਹ ਦੇ ਸੈਕਟਰ 17 ‘ਚ ਅੱਜ ਤੋਂ ‘ਹੁਨਰ ਹਾਟ’ ਦੀ ਸ਼ੁਰੂਆਤ
ਚੰਡੀਗੜ੍ਹ, 26 ਮਾਰਚ(ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਸੈਕਟਰ 17 ‘ਚ ਅੱਜ ਤੋਂ ‘ਹੁਨਰ ਹਾਟ’ ਸ਼ੁਰੂ ਮੇਲਾ ਸ਼ੁਰੂ ਹੋ ਰਿਹਾ ਹੈ,ਇਹ ਹੁਨਰ ਹਾਟ ‘ਵੋਕਲ ਫਾਰ ਲੋਕਲ’ ਥੀਮ ਨਾਲ ਕਰਵਾਇਆ ਜਾ ਰਿਹਾ ਹੈ। 3 ਅਪ੍ਰੈਲ ਤੱਕ ਚੱਲਣ ਵਾਲੇ ਇਸ ਹੁਨਰ ਹਾਟ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਰਵਾਰੀਲਾਲ ਪੁਰੋਹਿਤ ਅਤੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਕਰਨਗੇ।
ਦੱਸ ਦਈਏ ਕਿ ਇਸ ਹੁਨਰ ਹਾਟ ਮੇਲੇ ਵਿੱਚ ਕਈ ਤਰ੍ਹਾਂ ਦੀਆਂ ਕਲਾਤਮਕ ਵਸਤੂਆਂ ਖਰੀਦੀਆਂ ਜਾ ਸਕਦੀਆਂ ਹਨ। ਦੇਸ਼ ਭਰ ਤੋਂ ਪਾਕ ਕਲਾ, ਹਸਤ-ਕਲਾ, ਜੁਲਾਹੇ ਸਮੇਤ ਕਈ ਕਲਾ ਖੇਤਰਾਂ ਨਾਲ ਜੁੜੇ ਲੋਕ ਇੱਥੇ ਆਏ ਹੋਏ ਹਨ। ਇਸ ਹੁਨਰ ਹਾਟ ਵਿੱਚ ਗੁਜਰਾਤ, ਬੰਗਾਲ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਰਾਜਸਥਾਨ ਆਦਿ ਕਈ ਰਾਜਾਂ ਤੋਂ ਕਾਰੀਗਰ ਦਸਤਕਾਰ ਅਤੇ ਜੁਲਾਹੇ ਆਦਿ ਆਏ ਹਨ। ਪਰੇਡ ਗਰਾਊਂਡ ਵਿੱਚ ਲਗਾਏ ਗਏ ਕੁੱਲ 360 ਸਟਾਲਾਂ ਵਿੱਚੋਂ 300 ਨੇ ਵੱਖ-ਵੱਖ ਕਲਾਵਾਂ ਦੇ ਰੰਗ ਪ੍ਰਦਰਸ਼ਿਤ ਕੀਤੇ ਗਏ ਹਨ। ਬਾਕੀ ਸਟਾਲਾਂ ਵਿੱਚ ਰਵਾਇਤੀ ਪਕਵਾਨ ਹਨ, ਇੱਥੇ ਆਉਣ ਵਾਲੇ ਸੈਲਾਨੀ ਰਾਜਾਂ ਦੇ ਇਨ੍ਹਾਂ ਸੁਆਦੀ ਭੋਜਨਾਂ ਦਾ ਆਨੰਦ ਵੀ ਲੈ ਸਕਦੇ ਹਨ।