ਚੰਡੀਗੜ੍ਹ ਦੇ ਨਵੇਂ ਵਿੱਤ ਸਕੱਤਰ ਰਾਮਦੇਵਰਾਵ ਜਾਡੇ ਨੇ ਸੰਭਾਲਿਆ ਆਹੁਦਾ
ਚੰਡੀਗੜ੍ਹ, 20ਮਈ (ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਨਵੇਂ ਵਿੱਤ ਸਕੱਤਰ ਵਿਜੇ ਰਾਮਦੇਵਰਾਵ ਜਾਡੇ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ 2002 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਪੰਜਾਬ ਵਿੱਤ ਵਿਭਾਗ ਵਿੱਚ ਨਿਯੁਕਤ ਸਨ। ਉਹਨਾਂ ਦੀ ਨਿਯੁਕਤੀ ਤਿੰਨ ਸਾਲਾਂ ਦੇ ਲਈ ਹੋਈ ਹੈ ਅਤੇ ਉਹਨਾਂ ਤੋਂ ਪਹਿਲਾਂ ਇਹ ਅਸਾਮੀ ਪਿਛਲੇ ਸਾਲ ਅਗਸਤ ਮਹੀਨੇ ਤੋਂ ਖਾਲੀ ਸੀ, ਗ੍ਰਹਿ ਸਕੱਤਰ ਅਰੁਣ ਗੁਪਤਾ ਇਸ ਪਦ ਨੂੰ ਕਾਰਜਕਾਰੀ ਤੌਰ ਤੇ ਸੰਭਾਲ ਰਹੇ ਸਨ।