ਚੰਡੀਗੜ੍ਹ 6 ਜੂਨ (ਵਿਸ਼ਵ ਵਾਰਤਾ)-ਮੰਡੀ ਸੀਟ ਤੋਂ ਜਿੱਤ ਕੇ ਪਹਿਲੀ ਵਾਰ ਐਮਪੀ ਬਣੀ ਕੰਗਨਾ ਰਣੌਤ ਦੇ ਇਕ ਮਹਿਲਾ ਸੁਰੱਖਿਆ ਕਰਮਚਾਰੀ ਵੱਲੋ ਥੱਪੜ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ CISF ਦੀ ਮਹਿਲਾ ਜਵਾਨ ਵੱਲੋ ਕੰਗਨਾ ਦੇ ਇਹ ਥੱਪੜ ਜੜਿਆ ਗਿਆ ਹੈ। ਇਸ ਮਹਿਲਾ ਜਵਾਨ ਦੀ ਪਹਿਚਾਣ ਕੁਲਵਿੰਦਰ ਕੌਰ ਵੱਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ ਜਦੋ ਇਹ ਘਟਨਾ ਵਾਪਰੀ ਹੈ। ਏਅਰਪੋਰਟ ਦੇ ਲਾਅਨ ‘ਚ ਘਟਨਾ ਵਾਪਰੀ ਹੈ ਜਾਣਕਾਰੀ ਮੁਤਾਬਕ ਮਹਿਲਾ ਜਵਾਨ ਕੰਗਨਾ ਵੱਲੋ ਕਿਸਾਨਾਂ ਖਿਲਾਫ ਕੀਤੀ ਬਿਆਨਬਾਜ਼ੀ ਤੋਂ ਨਾਰਾਜ਼ ਸੀ ਜਿਸਦੇ ਚਲਦਿਆਂ ਉਸਦੇ ਕੰਗਨਾ ਦੇ ਥੱਪੜ ਮਾਰਿਆ ਹੈ।