ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਵਿੱਚ ਅੱਜ ਕਰਫਿਊ
ਚੰਡੀਗੜ੍ਹ ,1ਮਈ (ਵਿਸ਼ਵ ਵਾਰਤਾ) ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੀ ਹੁਣ ਪੰਚਕੂਲਾ ਅਤੇ ਮੋਹਾਲੀ ਦੀ ਤਰਜ ਤੇ ਦੋਬਾਰਾ ਵੀਕੈਂਡ ਕਰਫਿਊ ਲਗਾਉਣ ਦੀ ਘੋਸ਼ਣਾ ਕੀਤੀ ਹੈ। ਇਸ ਦੀ ਜਾਣਕਾਰੀ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਸ਼ੁੱਕਰਵਾਰ ਸ਼ਾਮ ਨੂੰ ਦਿੱਤੀ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ 13 ਲੋਕਾਂ ਦੀ ਮੌਤ ਕੋਰੋਨ ਵਾਇਰਸ ਕਾਰਨ ਹੋ ਗਈ।