ਚੰਡੀਗਡ਼੍ਹ ਤੋਂ ਵੱਡੀ ਖ਼ਬਰ : ਆਈਏਐੱਸ ਦੀ ਪਤਨੀ ਨੇ ਕੀਤੀ ਆਤਮਹੱਤਿਆ
ਚੰਡੀਗਡ਼੍ਹ,8 ਅਗਸਤ ( ਅੰਕੁਰ ਤਾਂਗੜੀ /ਵਿਸ਼ਵ ਵਾਰਤਾ ) ਚੰਡੀਗੜ੍ਹ ਵਿੱਚ ਐਤਵਾਰ ਨੂੰ ਇਕ ਆਈੇਏਐੱਸ ਦੀ ਪਤਨੀ ਨੇ ਆਤਮਹੱਤਿਆ ਕਰ ਲਈ । ਜਾਣਕਾਰੀ ਦੇ ਅਨੁਸਾਰ ਸੈਕਟਰ 18 ਦੇ ਇੱਕ ਮਕਾਨ ਵਿੱਚ ਰਹਿੰਦੀ ਆਈਏਐਸ ਅਧਿਕਾਰੀ ਜੋ ਖ਼ੁਦ ਵੀ ਆਈਏਐੱਸ ਸੀ ਨੇ ਜੀਵਨ ਲੀਲਾ ਸਮਾਪਤ ਕਰ ਲਈ ।
ਖ਼ਬਰ ਲਿਖੇ ਜਾਣ ਤੱਕ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਮੌਕੇ ਤੇ ਪਹੁੰਚ ਚੁੱਕੀ ਹੈ। ਪੁਲਸ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ । ਫਿਲਹਾਲ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਹੈ ਕਿ ਖੁਦਕੁਸ਼ੀ ਫੰਦਾ ਲਗਾ ਕੇ ਕੀਤੀ ਹੈ ਜਾਂ ਜ਼ਹਿਰੀਲਾ ਪਦਾਰਥ ਖਾ ਕੇ ।