ਭਲਕੇ ਅੰਮ੍ਰਿਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ
ਵਿਧਾਇਕਾਂ ਤੋਂ Ground Report ਲੈਣਗੇ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ 4 ਅਪ੍ਰੈਲ (ਵਿਸ਼ਵ ਵਾਰਤਾ ਡੈਸਕ)- ਲੋਕ ਸਭਾ ਚੋਣਾਂ ਵਿੱਚ ਆਪਣੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਪੂਰੀ ਤਰ੍ਹਾਂ ਸਰਗਰਮ ਹੈ। ਜਿੱਥੇ ਮੁੱਖ ਮੰਤਰੀ ਆਪਣੀ ਰਿਹਾਇਸ਼ ਤੇ ਸਵੇਰੇ 11:30 ਵਜੇ ਵੱਖ-ਵੱਖ ਲੋਕ ਸਭਾ ਹਲਕਿਆਂ ਅਧੀਨ ਪੈਂਦੇ ਵਿਧਾਇਕਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ I ਪੰਜਾਬ ਦੇ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਵੀ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਪਾਰਟੀ ਲੀਡਰਾਂ ਦੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਤੋਂ ਪੂਰੀ ਫੀਡਬੈਕ ਲੈ ਰਹੇ ਹਨ। ਇਸੇ ਸੰਬੰਧ ਵਿੱਚ ਕੱਲ੍ਹ ਭਲਕੇ ਅੰਮ੍ਰਿਤਸਰ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕਾਂ ਨਾਲ ਮਿਲਨੀਆਂ ਰੱਖੀਆਂ ਗਈਆਂ ਹਨ । ਜਿਹਨਾਂ ਵਿੱਚ ਫੀਡਬੈਕ ਲੈਣ ਤੋਂ ਇਲਾਵਾ ਚੋਣ ਰਣਨੀਤੀ ਉੱਤੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ ।