ਚੰਡੀਗੜ੍ਹ 28 ਅਗਸਤ ( ਵਿਸ਼ਵ ਵਾਰਤਾ ,)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ,ਫੈਡਰੇਸ਼ਨ ਤੇ ਅਕਾਲੀ ਆਗੂ ,ਕੁਲਦੀਪ ਸਿੰਘ ਮਜੀਠਾ, ਸ੍ਰ ਹਰਸ਼ਰਨ ਸਿੰਘ ਭਾਤਪੁਰ ਜਟਾਂ, ਸ੍ਰ ਗੁਰਚਰਨ ਸਿੰਘ ਬਸਿਆਲਾ, ਬੀਬੀ ਕਮਲਜੀਤ ਕੌਰ ਕੁਕੜਾਂ, ਕਸ਼ਮੀਰਾ ਸਿੰਘ ਦਦਿਆਲ ਤੇ ਡਾ ਹਰਭਜਨ ਸਿੰਘ ਜੁਲਾ ਮਜਾਰਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ 328 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਦੇ ਸਬੰਧ ਵਿਚ ਕੀਤੀ ਗਈ ਕਾਰਵਾਈ ਦ੍ਰਿੜਤਾ ਭਰਪੂਰ ਤੇ ਪ੍ਰਸੰਸਾਯੋਗ ਹੈ ਪਰ ਜਿਨ਼ਾ ਚਿਰ ਚੋਰਾਂ ਦੀ ਮਾਂ ਲੱਭੀਂ ਤੇ ਮਾਰੀ ਨਹੀਂ ਜਾਂਦੀ ਉਨ੍ਹਾਂ ਚਿਰ ਚੋਰਾਂ ਦੀ ਮਾਂ ਹੋਰ ਚੋਰ ਜੰਮਦੀ ਰਹਿਗੀ । ਫੈਡਰੇਸ਼ਨ/ਅਕਾਲੀ ਨੇਤਾਂਵਾਂ ਕਿਹਾ ਸਿੱਖ ਕੌਮ ਇਹ ਜਾਣਨਾ ਚਾਹੁੰਦੀ ਹੈ ਕਿ ਇਹ 328 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਕਿਸ ਕੋਲ ਕਿਸ ਕਿਸ ਹਾਲਾਤ ਵਿਚ ਬਿਰਾਜਮਾਨ ਹਨ? ਜਦੋਂ ਇਹ ਘਟਨਾਂ ਵਾਪਰੀ ਉਸ ਵੇਲੇ ਦੇ ਪ੍ਰਧਾਨ ਸਮੇਤ ਸਾਰੀ ਕਾਰਜਕਾਰਨੀ ਕਮੇਟੀ ਵਿਚ ਸ਼ਾਮਲ ਅਹੁਦੇਦਾਰਾਂ ਸਮੇਤ ਜਿਨਾਂ ਦੇ ਸਮੇਂ ਤੇ ਨਿਗਾਰਾਨੀ ਹੇਠ ਇਹ ਦੁਰਘਟਨਾਂ ਵਾਪਰੀ ਨੂੰ ਵੀ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ। ਸਾਰਿਆਂ ਨੂੰ ਜੋ ਅੱਜ ਵੀ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਅਹੁਦੇਦਾਰ ਤੇ ਪ੍ਰਬੰਧਕਾਂ ਵਿਚ ਸ਼ਾਮਲ ਹਨ ਨੂੰ ਅਹੁਦਿਆਂ ਤੋਂ ਬਰਖਾਸਤ ਕਰਕੇ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਚੌਣ ਲੜਣ ਤੇ ਵੀ ਸਦਾ ਲਈ ਰੋਕ ਲਗਾ ਦੇਣੀ ਚਾਹੀਦੀ ਹੈ। ਅਕਾਲੀ ਆਗੂਆਂ ਕਿਹਾ ਉਸ ਸਮੇ ਦੇ ਸਾਰੇ ਕਾਰਜਕਾਰਨੀ ਮੈਂਬਰਾਂ ਤੇ ਅਹੁਦੇਦਾਰਾਂ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਹਨੀ ਕਾਰਵਾਈ ਕਰਨ ਨਾਲ ਸਿੰਘ ਸਾਹਿਬਾਨ ਵੀ ਹਾਲੇ ਸਿੱਖ ਕੌਮ ਅੱਗੇ ਸੁਰਖ਼ਰੂ ਨਹੀ ਹੋ ਸਕਦੇ ? ਜਿਨਾਂ ਚਿਰ ਇੱਕ ਇੱਕ ਸਰੂਪ ਦਾ ਪਤਾ ਨਾ ਲੱਗ ਜਾਵੇ ਕਿ ਉਹ ਕਿਥੇ ਤੇ ਕਿਸ ਹਾਲਤ ਵਿਚ ਹਨ ਅਤੇ ਜਿਨਾਂ ਚਿਰ ਇਸ ਘਣਾਉਣੀ ਘਟਨਾਂ ਕਰਾਉਣ ਵਾਲੇ ਸਿਆਸੀ ਆਕਾ ਪਰਦੇ ਪਿਛੋਂ ਕਹਿਟੜ੍ਹੇ ਵਿੱਚ ਨਹੀ ਆਉਂਦੇ। ਫੈਡਰੇਸ਼ਨ ਇਸ ਮਸਲੇ ਨੂੰ ਹਵਾ ਵਿੱਚ ਖਤਮ ਨਹੀ ਹੋਣ ਦੇਵੇਗੀ। ਸਗੋਂ ਇਸ ਗੰਭੀਰ ਮਸਲੇ ਦੀ ਤਹਿ ਤੱਕ ਜਾ ਕੇ ਅਸਲ ਦੋਸ਼ੀਆਂ ਨੂੰ ਲੱਭ ਕੇ ਖਾਲਸਾ ਪੰਥ ਦੀ ਕਚਹਿਰੀ ਵਿੱਚ ਬੇਨਕਾਬ ਕਰੇਗੀ ।