ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਦੋ ਆਰੋਪੀ ਕਾਬੂ
ਲੁਧਿਆਣਾ ,17 ਅਪ੍ਰੈਲ (ਰਾਜਕੁਮਾਰ ਸ਼ਰਮਾ): – ਪੁਲਿਸ ਕਮਿਸ਼ਨਰ ਲੁਧਿਆਣਾ ਦੀਆ ਹਦਾਇਤਾਂ ਮੁਤਾਬਿਕ ਲੁਧਿਆਣਾ ਸ਼ਹਿਰ ਨੂੰ ਕਰਾਈਮ ਫ਼ਰੀ ਸ਼ਹਿਰ ਬਣਾਉਣ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਜੋਆਇੰਟ ਕਮਿਸ਼ਨਰ ਦੀਪਕ ਪਾਰਿਕ, ਪ੍ਰਿਗਿਆ ਜੈਨ, ਵਰਿਆਮ ਸਿੰਘ ਦੀ ਅਗਵਾਈ ਹੇਠ ਮੁਖ ਅਫਸਰ ਡਵੀਜ਼ਨ ਨੰਬਰ 3 ਲੁਧਿਆਣਾ, ਸਬ ਇੰਸ. ਮਧੂ ਬਾਲਾ ਅਤੇ ਗੁਰਮੀਤ ਸਿੰਘ ਚੌਂਕੀ ਇੰਚਾਰਜ ਧਰਮਪੁਰਾ ਵਲੋਂ ਸਾਥੀਆਂ ਦੇ ਨਾਲ ਕਾਰਵਾਈ ਕਰਦਿਆਂ ਦੋਸ਼ੀ ਅਮਿਤ ਕੁਮਾਰ ਪੁੱਤਰ ਲੇਟ ਰਵਿੰਦਰ ਸਿੰਘ ਵਾਸੀ ਮੁਹੱਲਾ ਸ਼ੇਖ਼ ਨੇੜੇ ਸਬਜ਼ੀ ਮੰਡੀ ਫਿਲੌਰ ਅਤੇ ਅਜੇ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਸ਼ਾਹਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ. ਜਿਨ੍ਹਾਂ ਪਾਸੋ ਮੋਟਰਸਾਇਕਲ, ਏਅਰਗਨ, ਗੋਲੀਆਂ, ਕਿਰਚ, ਜਾਲੀ ਚਾਬੀਆਂ, ਪੇਚਕਸ, ਖੋਹ ਕੀਤਾ ਲੇਡੀ ਪਰਸ, 5000 ਰੁਪਏ ਬਰਾਮਦ ਕੀਤੇ ਗਏ. ਦੋਸ਼ੀਆਂ ਪਾਸੋ ਪੁੱਛਗਿੱਛ ਦੌਰਾਨੇ ਪਤਾ ਲਗਾ ਕਿ ਵਾਰਦਾਤ ਵਿਚ ਵਰਤੇ ਗਏ ਹਥਿਆਰ ਗੁੜ ਮੰਡੀ ਲੁਧਿਆਣਾ ਤੋਂ ਖਰੀਦੇ ਹਨ. ਦੋਸ਼ੀਆਂ ਪਾਸੋ ਡੂੰਘਾਈ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ. ਤਫਤੀਸ਼ ਜਾਰੀ ਹੈ।