ਚੋਣ ਲੜਨ ਨੂੰ ਲੈ ਕੇ ਕੰਗਣਾ ਰਣੌਤ ਦਾ ਵੱਡਾ ਬਿਆਨ
ਚੰਡੀਗੜ੍ਹ, 30ਅਕਤੂਬਰ(ਵਿਸ਼ਵ ਵਾਰਤਾ) ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਲੋਕ ਸਭਾ ਮੈਂਬਰ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਹਿਮਾਚਲ ਦੀ ਮੰਡੀ ਸੀਟ ਨੂੰ ਪਹਿਲੀ ਪਸੰਦ ਦੱਸਿਆ ਨਾਲ ਹੀ ਕਿਹਾ ਕਿ ਜੇਕਰ ਹਿਮਾਚਲ ਅਤੇ ਭਾਜਪਾ ਦੇ ਲੋਕ ਚਾਹੁਣ ਤਾਂ ਲੋਕ ਸੇਵਾ ਲਈ ਉਹ ਅਗਲੀਆਂ ਲੋਕ ਸਭਾ ਚੋਣਾਂ ਲੜ ਸਕਦੀ ਹੈ। ਕੰਗਨਾ ਨੇ ਇਹ ਗੱਲਾਂ ਇਕ ਮੀਡੀਆ ਗਰੁੱਪ ਈਵੈਂਟ ‘ਚ ਕਹੀਆਂ।
ਕੰਗਨਾ ਦੇ ਚੋਣ ਲੜਨ ਦੇ ਸਵਾਲ ‘ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਜੇਕਰ ਉਹ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਉਸ ਦੀ ਜ਼ਿੰਮੇਵਾਰੀ ਪਾਰਟੀ ਤੈਅ ਕਰੇਗੀ।