ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਲਾਹਕਾਰ ਬਣੇ ਰਹਿਣਗੇ
ਬੇਸ਼ੱਕ PK ਨੇ ਚੋਣ ਪ੍ਰਬੰਧਨ ਦੇ ਕੰਮ ਤੋਂ ਸੰਨਿਆਸ ਲੈਣ ਦਾ ਕੀਤਾ ਹੈ ਐਲਾਨ
ਚੰਡੀਗੜ੍ਹ, 2 ਮਈ(ਨਵਜੋਤ ਕੌਰ ਪਨੂੰਆਂ)-ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇਕ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ ਉਹ ਅੱਗੇ ਤੋਂ ਕਿਸੇ ਵੀ ਲੀਡਰ ਜਾਂ ਪਾਰਟੀ ਲਈ ਚੋਣ ਰਣਨੀਤੀ ਦਾ ਕੰਮ ਨਹੀਂ ਕਰਨਗੇ। ਇਹ ਐਲਾਨ ਉਹਨਾਂ ਨੇ ਅੱਜ ਇਕ ਟੀ.ਵੀ ਚੈਨਲ ਨਾਲ ਇੰਟਰਵਿਊ ਦਿੰਦਿਆਂ ਕਿਹਾ ਕਿ ਭਾਵੇਂ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ 100 ਤੋਂ ਵੱਧ ਸੀਟਾਂ ਲੈ ਜਾਂਦੀ ਹੈ ਤਾਂ ਉਹ ਆਪਣੇ ਚੋਣ ਰਣਨੀਤੀਕਾਰ ਦੇ ਕੰਮ ਤੋਂ ਸੰਨਿਆਸ ਲੈ ਲੈਣਗੇ। ਜਦੋਂ ਕਿ ਹੁਣ ਉਹਨਾਂ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ ਕਿ ਪੱਛਮੀ ਬੰਗਾਲ ਵਿੱਚ ਤੀਸਰੀ ਵਾਰ ਫਿਰ ਮਮਤਾ ਬੈਨਰਜੀ ਦੀ ਸਰਕਾਰ ਬਣ ਰਹੀ ਹੈ ਤੇ ਬੀਜੇਪੀ ਦੀਆਂ 80 ਦੇ ਕਰੀਬ ਸੀਟਾਂ ਹੀ ਰਹਿ ਗਈਆਂ ਹਨ ਤਾਂ ਵੀ ਪੀਕੇ ਨੇ ਆਪਣੇ ਇਸ ਕੰਮ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸਦੇ ਨਾਲ ਹੀ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਬਣੇ ਰਹਿਣਗੇ।