ਚੋਣ ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਜ਼ਾਰ ‘ਚ ਜਬਰਦਸਤ ਉਛਾਲ, 2500 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ ਸੂਚਕਾਂਕ
ਦਿੱਲੀ, 3 ਜੂਨ (ਵਿਸ਼ਵ ਵਾਰਤਾ):- ਭਲਕੇ ਲੋਕਸਭਾ ਚੋਣਾਂ ਦੇ ਨਤੀਜੇ ਆਉਣੇ ਨੇ, ਪਰ ਇਸਤੋਂ ਪਹਿਲਾਂ ਹੀ ਭਾਰਤੀ ਬਾਜ਼ਾਰ ‘ਚ ਜਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਬਾਜ਼ਾਰ ਖੁਲਦਿਆਂ ਹੀ ਸੁਚਕਾਂਕ ‘ਚ 2500 ਅੰਕਾਂ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸਦੇ ਸੰਕੇਤ ਸਵੇਰੇ ਪ੍ਰੀ ਮਾਰਕੀਟ ਤੋਂ ਹੀ ਮਿਲ ਗਏ ਸਨ ਜਦੋ ਸਵੇਰੇ 9 ਵਜੇ ਪ੍ਰੀ ਓਪਨ ‘ਚ ਨਿਫਟੀ ‘ਚ ਹਾਜ਼ਰ ਅੰਕ ਅਤੇ ਸੈਂਸੈਕਸ ‘ਚ 3200 ਅੰਕਾਂ ਦਾ ਉਛਾਲ ਦੇਖਣ ਨੂੰ ਮਿਲਿਆ। ਇਸ ਤਰਾਂ ਦੀ ਤੇਜ਼ੀ ਦੀ ਉਮੀਦ ਐਗਜ਼ਿਟ ਪੋਲ ਤੋਂ ਬਾਅਦ ਲਗਾਈ ਜਾ ਰਹੀ ਸੀ। ਤੀਸਰੀ ਵਾਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਬਲ ਸੰਭਾਵਨਾਵਾਂ ਨੂੰ ਦੇਖਦਿਆਂ ਇਹ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਹਫਤੇ ਸ਼ੇਅਰ ਬਾਜ਼ਾਰ ‘ਚ ਉਤਾਰ ਚੜਾਅ ਦੇਖਣ ਨੂੰ ਮਿਲਿਆ ਪਰ ਅੰਤ ‘ਚ ਇਹ ਆਪਣੀ ਆਲ ਟਾਈਮ ਉਚਾਈ ‘ਤੇ ਪਹੁੰਚ ਗਿਆ।