ਚੋਣ ਕਮਿਸ਼ਨ ਦੇ ਆਂਕੜੇ ਮੁਤਾਬਕ 230 ਸੀਟਾਂ ‘ਤੇ BJP ਤੇ 98 ‘ਤੇ ਕਾਂਗਰਸ ਨੂੰ ਲੀਡ
ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਕੰਗ ਅਤੇ ਸੁਖਜਿੰਦਰ ਰੰਧਾਵਾ ਅੱਗੇ
ਦਿੱਲੀ, 4 ਜੂਨ (ਵਿਸ਼ਵ ਵਾਰਤਾ):- ਚੋਣ ਕਮਿਸ਼ਨ ਵੱਲੋ ਵੀ ਤਾਜ਼ਾ ਅੰਕੜਿਆਂ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਵੇਲੇ 230 ਸੀਟਾਂ ‘ਤੇ BJP ਅਤੇ ਕਾਂਗਰਸ 98 ਸੀਟਾਂ ‘ਤੇ ਲੀਡ ਕਰਦੇ ਹੋਏ ਨਜਰ ਆ ਰਹੇ ਹਨ। ਵਾਰਾਨਸੀ ਤੋਂ ਪੀਐਮ ਮੋਦੀ ਨੇ ਵੱਡੀ ਲੀਡ ਹਾਸਲ ਕਰਦਿਆਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 23000 ਵੋਟਾਂ ਨਾਲ ਪਛਾੜ ਦਿੱਤਾ ਹੈ। ਪਟਿਆਲਾ ਤੋਂ BJP ਉਮੀਦਵਾਰ ਪ੍ਰਨੀਤ ਕੌਰ ਦੂਸਰੇ ਨੰਬਰ ‘ਤੇ ਆ ਗਏ ਹਨ। ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਇਸ ਵੇਲੇ ਲੀਡ ਕਰ ਰਹੇ ਹਨ। ਫਰੀਦਕੋਟ ਤੋਂ ਹੰਸ ਰਾਜ ਹੰਸ ਅਤੇ ਕਰਮਜੀਤ ਅਨਮੋਲ ਦੋਵੇ ਪਿੱਛੇ ਚਲ ਰਹੇ ਹਨ। ਗੁਰਦਸਪੂਰ ਤੋਂ ਸੁਖਜਿੰਦਰ ਸਿੰਘ ਰੰਧਾਵਾ 9000 ਵੋਟਾਂ ਨਾਲ ਲੀਡ ਕਰ ਰਹੇ ਹਨ। ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਲੀਡ ਕਰ ਰਹੇ ਹਨ। ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਸਿਰਫ 600 ਵੋਟਾਂ ਨਾਲ ਡਾ ਧਰਮਵੀਰ ਗਾਂਧੀ ਤੋਂ ਪਿੱਛੇ ਚਲ ਰਹੇ ਹਨ। ਪਟਿਆਲਾ ਤੋਂ ਮੁਕਾਬਲਾ ਬੇਹੱਦ ਦਿਲਚਸਪ ਬਣਿਆ ਹੋਇਆ ਹੈ। ਸਥਿਤੀ ਕਿਸੇ ਵੀ ਪਾਸੇ ਪਲਟ ਸਕਦੀ ਹੈ।