ਚੰਡੀਗੜ, 8 ਦਸੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਚੋਣ ਕਮਿਸ਼ਨ (ਐਸਈਸੀ) ਨੂੰ ਉਹਨਾਂ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਆਪਣੇ ਫੈਸਲੇ ਉੱਤੇ ਮੁੜ-ਵਿਚਾਰ ਕਰਨ ਲਈ ਕਿਹਾ ਹੈ, ਜਿੱਥੇ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਦੇ ਕਾਗਜ਼ ਹੀ ਦਾਖ਼ਲ ਨਹੀਂ ਕਰਨ ਦਿੱਤੇ ਗਏ। ਪਾਰਟੀ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਹੈ ਕਿ ਇਸ ਵੱਲੋਂਂ ਇੱਕ ਥਾਂ ਮਾਨਾਵਾਲਾ ਉੱਤੇ ਨਾਮਜ਼ਦਗੀ ਕਾਗਜ਼ ਭਰਨ ਦੀ ਮਿਆਦ ਵਿਚ ਕੀਤਾ ਗਿਆ ਵਾਧਾ ‘ਬਹੁਤ ਥੋੜ•ਾ ਅਤੇ ਬਹੁਤ ਦੇਰੀ ਨਾਲ’ ਨਾਲ ਕੀਤਾ ਗਿਆ ਹੈ, ਜਿਸ ਦਾ ਕੋਈ ਲਾਭ ਨਹੀਂ ਹੋਵੇਗਾ।
ਇਸ ਸੰਬੰਧੀ ਅਕਾਲੀ ਦਲ ਦੇ ਇੱਕ ਵਫ਼ਦ, ਜਿਸ ਵਿਚ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦਫ਼ਤਰ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਸ਼ਾਮਿਲ ਸਨ, ਨੇ ਸਟੇਟ ਚੋਣ ਕਮਿਸ਼ਨਰ ਜਗਦੇਵ ਸਿੰਘ ਸੰਧੂ ਨੂੰ ਇੱਕ ਮੈਮੋਰੰਡਮ ਦਿੱਤਾ ਅਤੇ ਉਹਨਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ, ਜਿਹਨਾਂ ਨੇ ਅਕਾਲੀ ਵਰਕਰਾਂ ਨਾਲ ਵਿਤਕਰੇਬਾਜ਼ੀ ਕੀਤੀ ਹੈ। ਮੈਮੋਰੰਡਮ ਵਿਚ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅਕਾਲੀ ਵਰਕਰਾਂ ਖ਼ਿਲਾਫ ਦਰਜ ਕੀਤੇ ਗਏ ਸਾਰੇ ਝੂਠੇ ਕੇਸਾਂ ਨੂੰ ਵਾਪਸ ਲੈਣ ਅਤੇ ਹਿੰਸਾ ਕਰਨ ਵਾਲੇ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਖ਼ਿਲਾਫ ਢੁੱਕਵੇਂ ਕੇਸ ਦਰਜ ਕਰਨ।
ਮੈਮੋਰੰਡਮ ਵਿਚ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਵਫ਼ਦ ਪਹਿਲਾਂ ਵੀ ਐਸਈਸੀ ਨੂੰ ਮਿਲ ਕੇ ਮਾਨਾਵਾਲਾ, ਮੱਖੂ, ਬਾਘਾਪੁਰਾਣਾ ਅਤੇ ਘਨੌਰ ਵਿਖੇ ਕੀਤੀ ਗਈ ਹਿੰਸਾ ਅਤੇ ਨਾਮਜ਼ਦਗੀ ਕਾਗਜ਼ਾਂ ਨੂੰ ਪਾੜਣ ਦੀਆਂ ਘਟਨਾਵਾਂ ਤੋਂ ਜਾਣੂ ਕਰਵਾ ਚੁੱਕੇ ਹਨ। ਮੈਮੋਰੰਡਮ ਵਿਚ ਕਿਹਾ ਕਿ ਵਾਹਨਾਂ ਦੀ ਭੰਨ ਤੋੜ ਅਤੇ ਉਹਨਾਂ ਉੱਤੇ ਚਲਾਈਆਂ ਗੋਲੀਆਂ ਦੀਆਂ ਤਸਵੀਰਾਂ ਦੇ ਸਬੂਤ ਕਮਿਸ਼ਨ ਨੂੰ ਸੌਂਪੇ ਜਾਣ ਦੇ ਬਾਵਜੂਦ ਐਸਈਸੀ ਨੇ ਇਹਨਾਂ ਚਾਰ ਥਾਵਾਂ ਉੱਤੇ ਚੋਣ ਅਮਲ ਨੂੰ ਰੱਦ ਕਰਨਾ ਠੀਕ ਨਹੀਂ ਸਮਝਿਆ। ਇਸ ਮੌਕੇ ਡਾਕਟਰ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨਾਲ ਆਮ ਆਦਮੀ ਦਾ ਸਮੁੱਚੀ ਚੋਣ ਪ੍ਰਕਿਰਿਆ ਅੰਦਰ ਭਰੋਸਾ ਤਿੜਕ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸੀਆਂ ਦੇ ਹੋਰ ਵਧੇਰੇ ਗੁੰਡਾਗਰਦੀ ਕਰਨ ਲਈ ਹੌਂਸਲੇ ਖੁੱਲ ਜਾਣਗੇ।
ਡਾਕਟਰ ਚੀਮਾ ਨੇ ਕਿਹਾ ਕਿ ਮਾਨਾਵਾਲਾ ਵਿਖੇ ਨਾਮਜ਼ਦਗੀਆਂ ਭਰਨ ਦੀ ਮਿਆਦ ਵਿਚ ਇੱਕ ਦਿਨ ਦਾ ਵਾਧਾ ਕਰਨ ਨਾਲ ਕੋਈ ਲਾਭ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਪੁਲਿਸ ਵੱਲੋਂ 90 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਜਾਣ ਨਾਲ ਇਸ ਇਲਾਕੇ ਦਾ ਡਰ ਦਾ ਮਾਹੌਲ ਹੈ। ਅਜਿਹੇ ਮਾਹੌਲ ਵਿਚ ਸਾਡੇ ਉਮੀਦਵਾਰ ਬਾਹਰ ਆ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਆਪਣੇ ਸਮਰਥਕਾਂ ਸਮੇਤ ਐਸਡੀਐਮ ਦਫਤਰਾਂ ਦੇ ਸਾਹਮਣੇ ਜਾਮ ਲਗਾ ਦਿੱਤਾ ਸੀ ਤਾਂ ਕਿ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਅੰਦਰ ਨਾ ਜਾਣ ਦਿੱਤਾ ਜਾਵੇ।
ਮੈਮੋਰੰਡਮ ਵਿਚ ਚੋਣ ਨਿਗਰਾਨਾਂ ਦੀ ਨਾਕਾਮੀ ਦਾ ਮਾਮਲਾ ਵੀ ਉਠਾਇਆ ਗਿਆ, ਜਿਹਨਾਂ ਨੇ ਚੋਣ ਕਮਿਸ਼ਨ ਨੂੰ ਪੱਖਪਾਤੀ ਰਿਪੋਰਟਾਂ ਭੇਜੀਆਂ ਅਤੇ ਕਾਂਗਰਸੀਆਂ ਦੁਆਰਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ ਬਾਰੇ ਕਮਿਸ਼ਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਮੈਮੋਰੰਡਮ ਵਿਚ ਕਿਹਾ ਕਿ ਚੋਣ ਨਿਗਰਾਨਾਂ ਖਿਲਾਫ ਫਰਜ਼ ਤੋਂ ਕੋਤਾਹੀ ਕਰਨ ਲਈ ਕਾਰਵਾਈ ਕੀਤੀ ਜਾਵੇ।
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...