ਚੋਣਾਂ ਤੋ ਪਹਿਲਾਂ ਦੇਖੋ ਆਪਣੇ ਹਲਕੇ ’ਚ ਕਿੰਨੇ ਉਮੀਦਵਾਰ !
ਹੁਸ਼ਿਆਰਪੁਰ ਅਤੇ ਪਟਿਆਲਾ ‘ਚ ਸਭ ਤੋਂ ਘੱਟ
ਚੰਡੀਗੜ੍ਹ, 15ਮਈ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ-2024 ਲਈ 13 ਲੋਕ ਸਭਾ ਸੀਟਾਂ ਤੇ ਕੁੱਲ 598 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਜਿਨ੍ਹਾਂ ਵਿੱਚ :-
ਗੁਰਦਾਸਪੁਰ ਤੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਆਜ਼ਾਦ ਹਨ।
ਅੰਮ੍ਰਿਤਸਰ ਤੋਂ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਮਾਨ ਸਿੰਘ ਮਾਨ ਦਾ ਨਾਂ ਸ਼ਾਮਲ ਹੈ।
ਖਡੂਰ ਸਾਹਿਬ ਤੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰਪਾਲ ਸਿੰਘ ਦਾ ਨਾਂ ਸ਼ਾਮਲ ਹੈ।
ਜਲੰਧਰ ਤੋਂ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਰਬਜੀਤ ਸਿੰਘ ਦਾ ਨਾਂ ਸ਼ਾਮਲ ਹੈ।
ਹੁਸ਼ਿਆਰਪੁਰ ਤੋਂ 10 ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਜਸਵੰਤ ਸਿੰਘ ਦਾ ਨਾਂ ਸ਼ਾਮਲ ਹੈ।
ਆਨੰਦਪੁਰ ਸਾਹਿਬ ਤੋਂ 23 ਅਤੇ ਲੁਧਿਆਣਾ ਤੋਂ 31 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਆਜ਼ਾਦ ਹਨ।
ਫਤਿਹਗੜ੍ਹ ਸਾਹਿਬ ਤੋਂ 17 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਕਾਂਗਰਸ ਦੇ ਅਮਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਗੇਜਾ ਰਾਮ ਦਾ ਨਾਂ ਸ਼ਾਮਲ ਹੈ।
ਫਰੀਦਕੋਟ ਤੋਂ 16 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਦਾ ਨਾਂ ਸ਼ਾਮਲ ਹੈ।
ਫਿਰੋਜ਼ਪੁਰ ਤੋਂ 19 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਬਠਿੰਡਾ ਤੋਂ 17, ਸੰਗਰੂਰ ਤੋਂ 15 ਅਤੇ ਪਟਿਆਲਾ ਤੋਂ 12 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਆਜ਼ਾਦ ਹਨ।