ਚੋਣਾਂ ਤੋਂ ਬਾਅਦ ਐਕਸ਼ਨ ਮੋਡ ‘ਚ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ):- ਪੰਜਾਬ ਸੀਐਮ ਭਗਵੰਤ ਸਿੰਘ ਮਾਨ ਨੇ ਅੱਜ ਲੋਕਸਭਾ ਚੋਣਾਂ ਤੋਂ ਬਾਅਦ ਜਿੱਥੇ ਤਿੰਨੋਂ ਨਵਨਿਯੁਕਤ ਸਾਂਸਦਾਂ ਨੂੰ ਵਧਾਈ ਦਿੱਤੀ ਉੱਥੇ ਹੀ ਸੀਐਮ ਨੇ ਜਾਣਕਾਰੀ ਸਾਂਝਾ ਕਰਦੇ ਹੋਏ X ਤੇ ਲਿਖਿਆ। ਅੱਜ ਚੋਣ ਨਤੀਜਿਆਂ ਨੂੰ ਲੈਕੇ ਇੱਕ ਅਹਿਮ ਮੀਟਿੰਗ ਕੀਤੀ ਤੇ ਜਿੱਤੀ ਹੋਈ ਤਿੰਨੋਂ ਸੀਟਾਂ (ਸੰਗਰੂਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ) ਦੇ ਨਵਨਿਯੁਕਤ ਸਾਂਸਦਾਂ, ਵਿਧਾਇਕਾਂ ਤੇ ਚੇਅਰਮੈਨਾਂ ਨਾਲ ਮੁਲਾਕਾਤ ਕੀਤੀ…ਸਾਰਿਆਂ ਨੂੰ ਮੁੜ ਲੋਕ ਸੇਵਾ ਕਰਨ ਨੂੰ ਕਿਹਾ ਤੇ ਨਵਨਿਯੁਕਤ ਸਾਂਸਦਾਂ ਜੋ ਕਿ ਤਿੰਨੋਂ ਚੰਗੇ ਬੁਲਾਰੇ ਵੀ ਨੇ, ਉਹਨਾਂ ਨੂੰ ਸੰਸਦ ‘ਚ ਪੰਜਾਬ ਦੇ ਹੱਕਾਂ ਦੀ ਡੱਟਕੇ ਪੈਰਵਾਈ ਕਰਨ ਨੂੰ ਕਿਹਾ…