ਚੀਨ-ਤਜ਼ਾਕਿਸਤਾਨ ਵਿੱਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 6.8 ਤੀਬਰਤਾ
ਚੰਡੀਗੜ੍ਹ 23 ਫਰਵਰੀ(ਵਿਸ਼ਵ ਵਾਰਤਾ ਬਿਓਰੋ) – ਚੀਨ ਅਤੇ ਉਸਦੇ ਨਾਲ ਲੱਗਦੇ ਤਜ਼ਾਕਿਸਤਾਨ ‘ਚ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸਥਾਨਕ ਸਮੇਂ ਮੁਤਾਬਕ ਸਵੇਰੇ 5:37 ਵਜੇ ਭੂਚਾਲ ਆਇਆ। ਇਸ ਦਾ ਕੇਂਦਰ ਅਫਗਾਨ-ਚੀਨ ਸਰਹੱਦ ‘ਤੇ ਗੋਰਨੋ-ਬਦਾਖਸ਼ਾਨ ਸੂਬੇ ਵਿਚ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਹ ਜ਼ਮੀਨ ਤੋਂ 20.5 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਕਰੀਬ 20 ਮਿੰਟ ਬਾਅਦ 5.0 ਤੀਬਰਤਾ ਦਾ ਝਟਕਾ ਵੀ ਆਇਆ।
ਇਸ ਦੇ ਨਾਲ ਹੀ ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਇਸ ਦੀ ਤੀਬਰਤਾ 7.2 ਸੀ ਅਤੇ ਇਹ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦਾ ਕੇਂਦਰ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਨੇੜੇ ਸੀ, ਜਿਸ ਕਾਰਨ ਉੱਥੇ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਿਸ ਇਲਾਕੇ ‘ਚ ਭੂਚਾਲ ਆਇਆ ਹੈ, ਉਸ ਇਲਾਕੇ ‘ਚ ਬਹੁਤ ਘੱਟ ਲੋਕ ਰਹਿੰਦੇ ਹਨ, ਜਿਸ ਕਾਰਨ ਜ਼ਮੀਨ ਖਿਸਕਣ ਨਾਲ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੈ।