ਬਾਜ਼ਾਰਾਂ ਵਿੱਚ ਕੈਮੀਕਲ ਨਾਲ ਸਬੰਧਤ ਕਾਸਮੈਟਿਕ ਸਾਡੀ ਚਮੜੀ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ ਪਰ ਘਰੇਲੂ ਢੰਗਾਂ ਨਾਲ ਅਸੀਂ ਆਪਣੇ-ਆਪ ਨੂੰ ਸਾਫ਼, ਸੋਹਣਾ ਅਤੇ ਸੁੰਦਰ ਬਣਾ ਕੇ ਰੱਖ ਸਕਦੇ ਹਾਂ।
* ਗੁਲਾਬ ਦੀਆਂ ਪੱਤੀਆਂ ਨੂੰ ਪੀਸ ਲਓ। ਫਿਰ ਇਸ ਵਿਚ ਖੀਰਾ ਅਤੇ ਇੱਕ ਚਮਚ ਗਲੀਸਰੀਨ ਨੂੰ ਚੰਗੀ ਤਰਾਂ ਘੋਲ ਲਓ। ਇਸ ਘੋਲ ਨੂੰ ਚਿਹਰੇ ਉਤੇ ਲਗਾਓ ਅਤੇ ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਵੋ। ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਹੋ ਜਾਵੇਗਾ।
* ਕਣਕ ਦੇ ਆਟੇ ਵਿੱਚ ਸ਼ਹਿਦ ਅਤੇ ਦੁੱਧ ਮਿਲਾ ਕੇ ਰੋਜ਼ਾਨਾ ਚਿਹਰੇ ’ਤੇ ਮਲੋ, ਚਿਹਰਾ ਚਮਕ ਉੱਠੇਗਾ।
* ਦੁੱਧ ਵਿੱਚ ਮੁਲਤਾਨੀ ਮਿੱਟੀ (ਗਾਚਣੀ) ਮਿਲਾ ਕੇ ਚਿਹਰੇ ਜਾਂ ਸਰੀਰ ’ਤੇ ਲੇਪ ਕਰਨ ਦੇ ਨਾਲ ਠੰਢਕ ਤਾਂ ਮਿਲਦੀ ਹੀ ਹੈ ਅਤੇ ਨਾਲ ਹੀ ਮੁਹਾਸੇ ਜਾਂ ਗਰਮੀਆਂ ਵਿੱਚ ਹੋਣ ਵਾਲੀ ਪਿੱਤ ਤੋਂ ਛੁਟਕਾਰਾ ਮਿਲ ਜਾਂਦਾ ਹੈ।
* ਬਾਦਾਮ ਦੀਆਂ ਕੁਝ ਗਿਰੀਆਂ ਪਾਣੀ ਵਿੱਚ ਭਿਉਂ ਕੇ ਛਿਲਕਾ ਉਤਾਰ ਕੇ ਦੁੱਧ ਵਿੱਚ ਪੀਸ ਕੇ ਥੋੜ੍ਹੇ ਜਿਹੇ ਦੁੱਧ ਨੂੰ ਚਿਹਰੇ ’ਤੇ ਮਲੋ। ਸੁੱਕ ਜਾਣ ’ਤੇ ਇਸ ਨੂੰ ਫਿਰ ਮਲੋ। ਰੰਗ ਸਾਫ਼ ਹੋ ਜਾਵੇਗਾ।
* ਤਾਜ਼ੇ ਦੁੱਧ ਵਿੱਚ ਥੋੜ੍ਹਾ ਜਿਹਾ ਜੌਂ ਦਾ ਆਟਾ ਮਿਲਾਓ ਅਤੇ ਫਿਰ ਇਸ ਨੂੰ ਚਿਹਰੇ ’ਤੇ ਵਟਣੇ ਵਾਂਗ ਮਲੋ। ਚਿਹਰਾ ਚਮਕ ਉੱਠੇਗਾ।
* ਦੁੱਧ ਵਿੱਚ ਤੁਲਸੀ ਦੇ ਪੱਤੇ ਪੀਸ ਕੇ ਚਿਹਰੇ ’ਤੇ ਲਗਾਉਣ ਨਾਲ ਚਿਹਰੇ ਦੇ ਦਾਗ਼ ਅਤੇ ਛਾਹੀਆਂ ਖ਼ਤਮ ਹੋ ਜਾਂਦੀਆਂ ਹਨ।
* ਦੁੱਧ ਵਿੱਚ ਮਾਂਹ ਦੀ ਦਾਲ ਰਾਤ ਨੂੰ ਭਿਓ ਕੇ ਸਵੇਰੇ ਪੀਸ ਕੇ ਚਿਹਰੇ ਅਤੇ ਹੱਥਾਂ ’ਤੇ ਰਗੜੋ, ਰੰਗ ਨਿਖਰ ਜਾਵੇਗਾ।
* ਕੱਚੇ ਦੁੱਧ ਵਿੱਚ ਮੈਦਾ ਮਿਲਾ ਕੇ ਲੇਪ ਬਣਾਓ। ਇਸ ਨੂੰ ਚਿਹਰੇ ਜਾਂ ਗਰਦਨ ’ਤੇ ਮਲਣ ਨਾਲ ਸਰਦੀਆਂ ਵਿੱਚ ਹੋਣ ਵਾਲੀਆਂ ਛਾਹੀਆਂ ਦੂਰ ਹੋ ਜਾਂਦੀਆਂ ਹਨ।
* ਦੁੱਧ ਦੀ ਮਲਾਈ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਅੱਖਾਂ ਦੇ ਹੇਠਾਂ ਲਗਾਉਣ ਦੇ ਨਾਲ ਕਾਲਾਪਣ ਦੂਰ ਹੁੰਦਾ ਹੈ। ਜੇ ਇਸ ਨੂੰ ਬੁੱਲਾਂ ’ਤੇ ਲਗਾਇਆ ਜਾਵੇ ਤਾਂ ਨਾ ਹੀ ਬੁੱਲ ਸੁੱਕਣਗੇ ਅਤੇ ਨਾ ਹੀ ਫਟਣਗੇ।
* ਦੁੱਧ ਵਿੱਚ ਕੱਚੇ ਨਾਰੀਅਲ ਨੂੰ ਬਾਰੀਕ ਪੀਸ ਲਵੋ। ਇਸ ਪੇਸਟ ਨੂੰ ਚਿਹਰੇ, ਗਰਦਨ ਅਤੇ ਹੱਥਾਂ ਪੈਰਾਂ ’ਤੇ ਮਲੋ। ਚਮੜੀ ਨਿਖਰ ਜਾਵੇਗੀ।