ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ‘ਤੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ
ਡਿਪਟੀ ਸੀਐਮ ਰੰਧਾਵਾ ਸਮੇਤ ਕਾਂਗਰਸ ਦੇ ਦਿੱਗਜ਼ ਆਗੂਆਂ ਨੇ ਚਰਨਜੀਤ ਚੰਨੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਲੋਕਾਂ ਨੇ ਲੱਡੂ ਵੰਡ ਕੇ,ਪਟਾਕੇ ਚਲਾ ਕੇ ਫੈਸਲੇ ਦਾ ਕੀਤਾ ਸਵਾਗਤ
ਚੰਡੀਗੜ੍ਹ,6 ਫਰਵਰੀ(ਵਿਸ਼ਵ ਵਾਰਤਾ) ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਲੁਧਿਆਣਾ ਵਿਖੇ ਵਰਚੂਅਲ ਰੈਲੀ ਰਾਂਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਰਾਹੁਲ ਗਾਂਧੀ ਦੇ ਇਸ ਫੈਸਲੇ ਦਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਆਮ ਵਰਕਰਾਂ ਤੱਕ ਨੇ ਭਰਵਾਂ ਸਵਾਗਤ ਕੀਤਾ ਹੈ। ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਜਗਾ-ਜਗਾ ਲੋਕਾਂ ਨੇ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਆਪਣੀ ਖ਼ੁਸ਼ੀ ਨੂੰ ਜ਼ਾਹਰ ਕੀਤਾ। ਦੱਸ ਦਈਏ ਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਕਿਸੇ ਆਮ ਆਦਮੀ ਨੂੰ ਕਾਂਗਰਸ ਨੇ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ ਅਤੇ ਲੋਕਾਂ ਨੂੰ ਆਸ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਦੌਰਾਨ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਉਸੇ ਤਰ੍ਹਾਂ ਉਹ ਹੁਣ ਅਗਲੇ 5 ਸਾਲਾਂ ਵਿੱਚ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਵੀ ਮੁੱਖ ਮੰਤਰੀ ਚੰਨੀ ਨੂੰ ਸੀਐੱਮ ਚਿਹਰਾ ਐਲਾਨੇ ਜਾਣ ਦਾ ਸਵਾਗਤ ਕੀਤਾ ਹੈ। ਇਹਨਾਂ ਵਿੱਚ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਅਤੇ ਅਮਰਿੰਦਰ ਰਾਜਾ ਵੜਿੰਗ ਆਦਿ ਨੇ ਆਪਣੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਚਰਨਜੀਤ ਚੰਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇੱਥੇ ਦਸਣਯੋਗ ਹੈ, ਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਸਮੁੱਚੇ ਪੰਜਾਬ ਵਿੱਚ ਸ਼ਕਤੀ ਐਪ ਰਾਹੀਂ ਇਕ ਸਰਵੇ ਕਰਵਾਇਆ ਗਿਆ ਸੀ। ਜਿਸ ਵਿੱਚ ਪੰਜਾਬ ਦੇ ਲੋਕਾਂ ਨੇ ਚੰਨੀ ਦੀ ਸਾਦਗੀ ਅਤੇ ਮਿਲਵਰਤਣ ਤੇ ਮੋਹਰ ਲਗਾਉਂਦੇ ਹੋਏ ਚੰਨੀ ਦੇ ਹੱਕ ਵਿੱਚ ਰਿਕਾਰਡ ਤੋੜ ਵੋਟਿੰਗ ਕੀਤੀ,ਕਿਉਂਕਿ 111 ਦਿਨ ਦੇ ਆਪਣੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਚੰਨੀ ਨੇ ਹਰ ਪੰਜਾਬੀ ਦੇ ਦਿਲ ਵਿਚ ਇਕ ਖਾਸ ਜਗ੍ਹਾ ਬਣਾ ਕੇ ਉਨ੍ਹਾਂ ਉਪਰ ਆਪਣੀ ਛਾਪ ਛੱਡੀ।
ਪੰਜਾਬ ਨੂੰ ਖੁਸ਼ਹਾਲੀ ਅਤੇ ਵਿਕਾਸ ਦੀ ਰਾਹ ਤੇ ਲੈਕੇ ਜਾਉਣ ਵਾਲੇ ਸਾਡੇ ਸਾਰਥੀ ਸ. @CHARANJITCHANNI ਜੀ ਅਤੇ ਪੰਜਾਬ ਦੀ ਜਨਤਾ ਨੂੰ ਲੱਖ ਲੱਖ ਵਧਾਈਆਂ। ਜਨਤਾ ਨੇ ਉਹਨਾਂ ਨੂੰ ਮੁੱਖਮੰਤਰੀ ਦੇ ਚਿਹਰੇ ਵਜੋਂ ਚੁਣ ਕੇ ਜ਼ਾਹਿਰ ਕਰ ਦਿੱਤਾ ਹੈ ਕਿ 10 ਮਾਰਚ ਨੂੰ ਕਾਂਗਰਸ ਹੀ ਆਵੇਗੀ। @RahulGandhi @INCPunjab
— Sukhjinder Singh Randhawa (@Sukhjinder_INC) February 6, 2022
Heartiest Congratulations to S. @CHARANJITCHANNI on being announced as the CM face of @INCPunjab by Sh. @RahulGandhi ji. He will lead the people of Punjab to a happier and prosperous future. His hardwork and dedication for Punjab is unmatchable. pic.twitter.com/XP9ZIGcL4z
— Bharat Bhushan Ashu (@BB__Ashu) February 6, 2022
https://www.instagram.com/reel/CZoppKIjU_a/?utm_medium=copy_link