ਚਰਚਿਤ ਡਰੱਗ ਕਾਂਡ ਦੀ ਸੁਣਵਾਈ ਹੋਵੇਗੀ ਇਸੇ ਮਹੀਨੇ
ਐਸਆਈਟੀ ਦੀ ਜਾਂਚ ਖੁੱਲ੍ਹਣ ਤੇ ਵੱਡੇ ਮਗਰਮੱਛਾਂ ‘ਤੇ ਹੋ ਸਕਦੀ ਹੈ ਕਾਰਵਾਈ
ਐਡਵੋਕੇਟ ਨਵਕਿਰਨ ਸਿੰਘ ਵੱਲੋਂ ਕੇਸ ਦੀ ਸੁਣਵਾਈ ਪਹਿਲਾਂ ਕਰਵਾਉਣ ਦੀ ਦਿੱਤੀ ਅਰਜ਼ੀ ਤੇ ਹੋਈ ਸੁਣਵਾਈ ਅੱਜ
ਚੰਡੀਗੜ੍ਹ, 5ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਚਰਚਿਤ ਡਰੱਗ ਕਾਂਡ ਮਾਮਲੇ ਦੀ ਸੁਣਵਾਈ ਹੋਈ, ਹੁਣ ਇਸ ਕੇਸ ਦੀ ਸੁਣਵਾਈ 13 ਅਕਤੂਬਰ ਨੂੰ ਇਸੇ ਹੀ ਮਹੀਨੇ ਹੋਵੇਗੀ। ਦੱਸ ਦੱਈਏ ਕਿ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਜਲਦੀ ਕੀਤੇ ਜਾਣ ਲਈ ਅਰਜ਼ੀ ਦਾਇਰ ਕੀਤੀ ਸੀ, ਕਿਉਂਕਿ ਪਹਿਲਾਂ ਇਹ ਸੁਣਵਾਈ ਨਵੰਬਰ ਮਹੀਨੇ ਵਿਚ ਹੋਣੀ ਸੀ। ਜਸਟਿਸ ਏ. ਜੀ. ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਡਵੀਜ਼ਨ ਬੈਂਚ ਨੇ ਅੱਜ ਇਹ ਅਰਜ਼ੀ ਪ੍ਰਵਾਨ ਕਰ ਲਈ ਤੇ ਮਾਮਲੇ ਦੀ ਸੁਣਵਾਈ 13ਅਕਤੂਬਰ ਤੇ ਪਾ ਦਿੱਤੀ ਹੈ।
ਇਸ ਤਰ੍ਹਾਂ ਅਗਲੇ ਮਹੀਨੇ ਹੋਣ ਵਾਲੀ ਸੁਣਵਾਈ ਹੁਣ ਇਸੇ ਮਹੀਨੇ 13 ਅਕਤੂਬਰ ਨੂੰ ਹੋਵੇਗੀ। ਇਸ ਦੌਰਾਨ ਐਸਆਈਟੀ ਦੀ ਰਿਪੋਰਟ ਖੁੱਲ੍ਹ ਸਕਦੀ ਹੈ, ਜਿਸ ਨਾਲ ਵੱਡੇ ਮਗਰਮੱਛਾਂ ਤੇ ਕਾਰਵਾਈ ਹੋ ਸਕਦੀ ਹੈ।