ਬੋਹਾ 21, ਮਾਰਚ( ਵਿਸ਼ਵ ਵਾਰਤਾ): ਘੱਟ ਰੇਟ *ਚ ਟਰੈਕਟਰ ਵੇਚਣ ਕਾਰਨ ਪੁੱਤ ਵੱਲੋਂ ਝਗੜਾ ਦੌਰਾਨ ਪਿਓ ਨੂੰ ਧੱਕਾ ਮਾਰਨ ਤੇ ਬਿਜਾਈ ਵਾਲੀ ਮਸ਼ੀਨ ਉੱਪਰ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ. ਐਸ ਐਚ ਓ ਗੁਰਮੇਲ ਸਿੰਘ ਸੰਧੂ ਨੇ ਦੱਸਿਆ ਕਿ ਦਰਸ਼ਨ ਸਿੰਘ(70) ਪੁੱਤਰ ਜ਼ੋਰਾ ਸਿੰਘ ਨੇ ਆਪਣਾ ਟਰੈਕਟਰ 1 ਲੱਖ 10 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਪ੍ਰੰਤੂ ਉਸਦਾ ਪੁੱਤਰ ਗੁਰਪ੍ਰੀਤ ਸਿੰਘ(40) ਨੇੇ ਟਰੈਕਟਰ 5 ਹਜ਼ਾਰ ਰੁਪਏ ਸਸਤਾ ਵੇਚਣ ਕਾਰਨ ਆਪਣੇ ਪਿਓ ਨਾਲ ਝਗੜਾ ਕਰਨ ਲੱਗ ਪਿਆ ਅਤੇ ਹੱਥੋ ਪਾਈ ਹੋ ਗਏ. ਇਸ ਦੌਰਾਨ ਪਿਤਾ ਦਰਸ਼ਨ ਸਿੰਘ ਅਚਾਨਕ ਨਜ਼ਦੀਕ ਪਏ ਬਿਜਾਈ ਵਾਲੀ ਮਸ਼ੀਨ ਉੱਪਰ ਜਾ ਡਿੱਗਾ ਜਿਸ ਤੇ ਲੋਹੇ ਦੀ ਕੋਈ ਤਿੱਖੀ ਚੀਜ਼ ਉਸਦੇ ਸੀਨੇ ਵਿੱਚ ਧੱਸ ਗਈ ਜਿਸਤੇ ਦਰਸ਼ਨ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ. ਪਰੰਤੂ ਉਸਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ. ਮ੍ਰਿਤਕ ਦੀ ਪਤਨੀ ਰਵਿੰਦਰ ਕੋਰ ਦੇ ਬਿਆਨ ਤੇ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਖਿਲਾਫ ਆਈ ਪੀ ਸੀ ਤਹਿਤ ਮੁੱਕਦਮਾ ਦਰਜ ਕਰਕੇ ਉਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ.
FAZILIKA NEWS :ਅਬੋਹਰ ਦੇ ਵਿੱਚ ਡੇਂਗੂ ਹੋਟ ਸਪੋਟ ਖੇਤਰ ਵਿਖੇ ਸਿਹਤ ਵਿਭਾਗ ਦੀਆ ਟੀਮਾ ਲਗਾਤਾਰ ਕਰ ਰਹੀ ਹੈ ਕੰਮ
ਅਬੋਹਰ ਸ਼ਹਿਰ ਦੇ ਸਰਵੇ ਦੇ ਦੋ ਰਾਊਂਡ ਹੋਏ ਪੂਰੇ ਲੋਕਾ ਨੂੰ ਸਿਹਤ ਵਿਭਾਗ ਦੀ ਹਿਦਾਇਤ ਅਪਣਾਉਣ ਦੀ ਕੀਤੀ ਅਪੀਲ ਫਾਜ਼ਿਲਕਾ 8...