ਬੋਹਾ 2 ਮਈ (ਵਿਸ਼ਵ ਵਾਰਤਾ ): ਇੱਥੋਂ ਨੇੜਲੇ ਪਿੰਡ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਘਰ ਦੀਆਂ ਕੰੰਧਾਂ ਟੱਪ ਕੇ ਇੱਕ ਲੜਕੀ ਨੂੰ ਘਰੋਂ ਚੁੱਕ ਕੇ ਮੂੰਹ ਬੰਦ ਕਰਕੇ ਧਮਕਾ ਕੇ ਉਸ ਨਾਲ ਗੈਂਗ ਰੈਪ ਕਰਨ ਦਾ ਸਮਾਚਾਰ ਮਿਲਿਆਂ ਹੈ. ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਸ ਐਚ ਓ ਬੋਹਾ ਸੰਦੀਪ ਭਾਟੀ ਨੇ ਦੱਸਿਆ ਕਿ ਕਾਲਪਨਿਕ ਨਾਮ ਕੰਮੋਂ(18) ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਬੀਤੀ ਰਾਤ 12 ਤੋਂ 1 ਵਜੇ ਦੇ ਕਰੀਬ ਪਿੰਡ ਦੇ ਸਤਿਗੁਰ ਅਤੇ ਉਸਦਾ ਸਾਥੀ ਬਲਜਿੰਦਰ ਜ਼ੋ ਉਨ੍ਹਾਂ ਦੇ ਘਰ ਦੀਆਂ ਕੰਧਾਂ ਛੋਟੀਆਂ ਹੋਣ ਕਾਰਨ ਟੱਪ ਕੇ ਦਾਖਿਲ ਹੋ ਗਏ ਅਤੇ ਉਸ ਦਾ ਮੂੰਹ ਬੰਦ ਕਰਦਿਆਂ ਜਬਰੀ ਚੁੱਕ ਕੇ ਬਾਹਰ ਲੈ ਗਏ. ਜਿੱਥੇ ਉਸ ਨਾਲ ਗੈਗ ਰੈਪ ਕੀਤਾ ਗਿਆ. ਪੁਲਿਸ ਨੇ ਓਪਰੋਕਤ 2 ਨੌਜਵਾਨਾਂ ਦੇ ਖਿਲਾਫ ਧਾਰਾ 376 ਡੀ, 366, 506 ਐਸ ਸੀ ਐਸ ਟੀ ਐਕਟ ਅਧੀਨ ਮਾਮਲਾ ਦਰਜ ਕਰਕੇ ਸਤਿਗੁਰ ਨੂੰ ਗਿ੍ਰਫਤਾਰ ਕਰ ਲਿਆ ਹੈ. ਇਸ ਮਾਮਲੇ ਦੀ ਜਾਂਚ ਥਾਣੇਦਾਰ ਰਾਜਿੰਦਰ ਸਿੰਘ ਕਰ ਰਹੇ ਹਨ. ਉੱਧਰ ਮਹਿਲਾ ਪੁਲਿਸ ਵੱਲੋਂ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ.
PUNJAB : ਸਾਹਿਤ ਅਤੇ ਦਰਸ਼ਨ : ਅੰਤਰ-ਸੰਵਾਦ ਤਹਿਤ ਦੋ ਰੋਜ਼ਾ ਸੈਮੀਨਾਰ ਆਰੰਭ
PUNJAB : ਸਾਹਿਤ ਅਤੇ ਦਰਸ਼ਨ : ਅੰਤਰ-ਸੰਵਾਦ ਤਹਿਤ ਦੋ ਰੋਜ਼ਾ ਸੈਮੀਨਾਰ ਆਰੰਭ ਚੰਡੀਗੜ੍ਹ, 21ਦਸੰਬਰ (ਵਿਸ਼ਵ ਵਾਰਤਾ) ਭਾਰਤੀ ਸਾਹਿਤ ਅਕਾਦਮੀ, ਨਵੀਂ...