ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹਨੀ ਸਿੰਘ ਨਹੀਂ ਹੋਏ ਲਗਾਤਾਰ ਦੂਜੀ ਵਾਰ ਅਦਾਲਤ ਵਿੱਚ ਪੇਸ਼
ਅਦਾਲਤ ਨੇ ਪਾਈ ਝਾੜ ਤੇ ਜਾਰੀ ਕੀਤਾ ਨਵਾਂ ਨੋਟਿਸ
ਪੜ੍ਹੋ ਪੂਰਾ ਮਾਮਲਾ
ਦਿੱਲੀ,28 ਅਗਸਤ(ਵਿਸ਼ਵ ਵਾਰਤਾ) ਪ੍ਰਸਿੱਧ ਪੰਜਾਬ ਗਾਇਕ ਅਤੇ ਅਦਾਕਾਰ ਯੋ ਯੋ ਹਨੀ ਸਿੰਘ ਦੀ ਪਤਨੀ ਨੇ ਉਹਨਾਂ ਖਿਲਾਫ ਘਰੇਲੂ ਹਿੰਸਾ ਦੇ ਆਰੋਪ ਲਗਾਏ ਹੋਏ ਹਨ। ਇਸ ਮਾਮਲੇ ਦੀ ਪੇਸ਼ੀ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਹੋਣੀ ਸੀ । ਖਬਰ ਹੈ ਕਿ ਗਾਇਕ ਅੱਜ ਪੇਸ਼ੀ ਤੇ ਨਹੀਂ ਪਹੰਚਿਆ ਅਤੇ ਇਸ ਦਾ ਕਾਰਨ ਆਪਣੀ ਖਰਾਬ ਸਿਹਤ ਨੂੰ ਦੱਸਿਆ ਹੈ । ਕੋਰਟ ਨੇ ਉਸਨੂੰ ਆਪਣੀ ਸਿਹਤ ਰਿਪੋਰਟ ਤੇ ਇਨਕਮ ਟੈਕਸ ਦੀ ਰਿਪੋਰਟ ਸਮੇਤ 3 ਸਤੰਬਰ ਨੂੰ ਸੰਬੰਧਿਤ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।