ਪੀੜ੍ਹਤ ਔਰਤਾਂ ਹੈਲਪ ਲਾਈਨ 1800-180-4104 `ਤੇ ਕਰ ਸਕਦੀਆਂ ਹਨ ਸੰਪਰਕ
ਬਟਾਲਾ, 30 ਅਪ੍ਰੈਲ( ਵਿਸ਼ਵ ਵਾਰਤਾ) – ਕੋਰੋਨਾ ਵਾਇਰਸ ਕਾਰਨ ਪੈਦਾ ਹਾਲਾਤ ਕਾਰਨ ਦੌਰਾਨ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ, ਗੁਰਦਾਸਪੁਰ ਵਿਖੇ ਸਥਾਪਤ ਕੀਤੇ ਵਨ ਸਟਾਪ ਸੈਂਟਰ ਵਿਖੇ ਸੰਪਰਕ ਕਰ ਸਕਦੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਦੱਸਿਆ ਕਿ ਔਰਤਾਂ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਟੈਲੀ ਕਾਊਂਸਲਿੰਗ ਸੇਵਾ ਹੈਲਪ ਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੀੜਤ ਔਰਤਾਂ ਟੈਲੀਫੋਨ ਨੰ: 01874-240165 ਜਾਂ ਸੈਂਟਰ ਸੰਚਾਲਕ ਦੇ ਮੋਬਾਇਲ ਨੰ: 9888896144 `ਤੇ ਵੀ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤ ਔਰਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।