ਗੱਡੀ ਖੱਡ ਵਿੱਚ ਡਿੱਗਣ ਕਾਰਨ 10 ਲੋਕਾਂ ਦੀ ਮੌਤ
ਚੰਡੀਗੜ੍ਹ, 29ਜੂਨ(ਵਿਸ਼ਵ ਵਾਰਤਾ)- ਸਿਰਮੌਰ ਜ਼ਿਲੇ ਦੀ ਸ਼ਿਲਈ ਸਬ-ਡਵੀਜ਼ਨ ਵਿਚ ਸੋਮਵਾਰ ਨੂੰ ਇਕ ਵਿਆਹ ਤੋਂ ਵਾਪਿਸ ਪਰਤਦਿਆਂ 10ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਉਨ੍ਹਾਂ ਦੀ ਗੱਡੀ ਮੋੜ ਤੇ ਟਕਰਾ ਗਈ ਅਤੇ 300 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਪੁਲਿਸ ਅਧਿਕਾਰੀ ਨੇੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪਿੰਡ ਵਾਸੀਆਂ ਨੇ ਪੁਲਿਸ ਦੀ ਸਹਾਇਤਾ ਨਾਲ ਬਚਾਅ ਕਾਰਜ ਆਰੰਭ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਵਿਆਹ ਵਾਲੀ ਪਾਰਟੀ ਚੈਡੌ ਪਿੰਡ ਤੋਂ ਵਾਪਸ ਆ ਰਹੀ ਸੀ ਜਦੋਂ ਇਹ ਤੇਜ਼ ਮੋੜ ਤੇ ਖੱਡ ਵਿੱਚ ਡਿੱਗ ਗਈ। ਗੱਡੀ ਵਿੱਚ ਸਵਾਰ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 3ਜ਼ਮਖੀ ਵਿਅਕਤੀਆਂ ਨੂੰ ਪਾਉਂਟਾ ਸਾਹਿਬ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿਹਨਾਂ ਵਿੱਚੋਂ 1ਹੋਰ ਦੀ ਮੌਤ ਹੋ ਗਈ।