ਗ੍ਰੰਥੀ ਸਿੰਘ ਨਾਲ ਕੁੱਟਮਾਰ ਅਤੇ ਬਦਸਲੂਕੀ ਕਰਨ ਦੇ ਮਾਮਲੇ ਵਿੱਚ 2 ਗ੍ਰਿਫਤਾਰ
ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ)- ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚੋਹਾਨ ਵਿਖੇ ਇੱਕ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ, ਉਹਦਾ ਮੂੰਹ ਕਾਲਾ ਕਰਨ ਤੇ ਪਿਸ਼ਾਬ ਪਿਲਾਉਣ ਦੀ ਕੋਸਿਸ਼ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਲੇਰਕੋਟਲਾ ਪੁਲਿਸ ਦੇ ਵਲੋਂ ਦੋ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਕੁੱਝ ਦਿਨ ਪਹਿਲਾਂ ਦੀ ਹੈ ਜਿਸ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਪੁਲਿਸ ਦੇ ਵਲੋਂ ਮੁਲਜ਼ਮਾਂ ਖਿਲਾਫ਼ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।