ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ‘ਚ ਐੱਸ.ਆਈ.ਟੀ. ਨੇ 3 ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਹਨ। ਸਕੈੱਚ ਜਾਰੀ ਕਰਦੇ ਹੋਏ ਐੱਸ.ਆਈ.ਟੀ. ਨੇ ਕਿਹਾ, ਇਸ ਕਤਲ ‘ਚ ਸ਼ਾਮਲ 3 ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਇਹ ਸਕੈੱਚ ਇਸ ਲਈ ਇਕੋ ਜਿਹੇ ਲੱਗ ਰਹੇ ਹਨ, ਕਿਉਂਕਿ ਮਾਮਲੇ ਦੇ ਸਿਲਸਿਲੇ ‘ਚ ਕਰੀਬ 200-250 ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ। ਵੱਖ-ਵੱਖ ਚਸ਼ਮਦੀਦਾਂ ਦੇ ਆਧਾਰ ‘ਤੇ 2 ਆਰਟਿਸਟ ਨੇ ਇਨ੍ਹਾਂ ਨੂੰ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੇ ਪਹਿਲੇ ਹਫਤੇ ਗੌਰੀ ਲੰਕੇਸ਼ ਦੀ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੌਰੀ ਲੰਕੇਸ਼ ਇਕ ਹਫਤਾਵਾਰ ਮੈਗਜ਼ੀਨ ਦੀ ਸੰਪਾਦਕ ਸੀ। ਇਸ ਦੇ ਨਾਲ ਹੀ ਉਹ ਅਖਬਾਰਾਂ ‘ਚ ਕਾਲਮ ਵੀ ਲਿਖਦੀ ਸੀ।