ਗੋਹਾਨਾ ਤੋਂ ਦਿੱਲੀ ਜਾਂਦੇ ਸਮੇਂ ਮੁੱਖ ਮੰਤਰੀ ਨੇ ਬਣਾਇਆ ਪਿੰਡ ਦੇ ਲੋਕਾਂ ਨਾਲ ਅਚਾਨਕ ਮਿਲਣ ਦਾ ਪ੍ਰੋਗਰਾਮ
ਮੌਕੇ ‘ਤੇ ਪਿੰਡ ਦੇ ਲੋਕਾਂ ਦੀ ਮੰਗ ਤੇ ਕਰ ਦਿੱਤਾ ਵੱਡਾ ਐਲਾਨ
ਚੰਡੀਗੜ੍ਹ,23ਜੂਨ(ਵਿਸ਼ਵ ਵਾਰਤਾ)-: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਗਰੀਬ, ਕਿਸਾਨ, ਮਜਦੂਰ ਤੇ ਮਹਿਲਾਵਾਂ ਦੀ ਭਲਾਈ ਲਈ ਕੰੰਮ ਕਰ ਰਹੀ ਹੈ। ਹਰੇਕ ਵਰਗ ਦੀ ਭਲਾਈ ਲਈ ਨਵੀਂਆਂ ਯੋਜਨਾਵਾਂ ਬਣਾਈ ਗਈ ਹੈ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨਾਇਬ ਸਿੰਘ ਅੱਜ ਜਿਲਾ ਸੋਨੀਪਤ ਦੇ ਪਿੰਡ ਦੋਦਵਾ ਵਿਚ ਪਿੰਡ ਵਾਸੀਆਂ ਨੂੰ ਸੰਬੋਧਤ ਕਰ ਰਹੇ ਸਨ।
ਗੋਹਾਨਾ ਤੋਂ ਦਿੱਲੀ ਜਾਂਦੇ ਸਮੇਂ ਮੁੱਖ ਮੰਤਰੀ ਨੇ ਪਿੰਡ ਦੇ ਲੋਕਾਂ ਨਾਲ ਅਚਾਨਕ ਮਿਲਣ ਦਾ ਪ੍ਰੋਗ੍ਰਾਮ ਬਣਾਇਆ। ਉਨ੍ਹਾਂ ਨੇ ਇਸ ਮੌਕੇ ਪਿੰਡ ਦੇ ਲੋਕਾਂ ਦੀ ਮੰਗ ‘ਤੇ ਪਿੰਡ ਦੇ ਸਰਕਾਰੀ ਸਕੂਲ ਨੂੰ ਮਿਡਲ ਤੋਂ ਦਸਵੀਂ ਜਮਾਤ ਤਕ ਅਪਗ੍ਰੇਡ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਪਿੰਡ ਵਾਸੀਆਂ ਤੋਂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ। ਸਾਰੇ ਸਰਕਾਰੀ ਸਕੂਲਾਂ ਵਿਚ ਸਿਖਿਅਤ ਅਮਲਾ ਹੈ ਅਤੇ ਬੱਚਿਆਂ ਨੂੰ ਉੱਚ ਗੁਣਵੱਤਾ ਸਿਖਿਆ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਵਿਕਾਸ ਕੰਮਾਂ ਲਈ ਜਿੰਨ੍ਹੇ ਵੀ ਅਨੁਮਾਨ ਭੇਜੇ ਗਏ ਹਨ, ਉਨ੍ਹਾਂ ਦਾ ਪੈਸਾ ਅਗਲੇ 2-3 ਦਿਨ ਵਿਚ ਰਿਲਿਜ ਕਰ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਉਨ੍ਹਾਂ ਨੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਬਜੁਰਗਾਂ ਤੇ ਮਹਿਲਾਵਾਂ ਤੋਂ ਆਸ਼ਿਰਵਾਦ ਵੀ ਲਿਆ।