ਗੋਲਡ ਮੈਡਲ ਜੇਤੂ ਨੀਰਜ ਚੋਪੜਾ ਹਰਿਆਣਾ ਦੇ ਰਾਜਪਾਲ ਨੂੰ ਮਿਲੇ
ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ) – ਟੋਕਿਓ ਓਲੰਪਿਕ ਵਿਚ ਜੈਵਲਿਨ ਥੋ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੇ ਬੁੱਧਵਾਰ ਨੂੰ ਰਾਜਪਾਲ ਬੰਡਾਰੂ ਦੱਤਾਤੇ੍ਰਅ ਨਾਲ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਰਾਜਪਾਲ ਦੱਤਾਤੇ੍ਰਅ ਨੇ ਨੀਰਜ ਚੋਪੜਾ ਨੂੰ ਭਗਵਾਨ ਤਿਰੂਪਤੀ ਬਾਲਾਜਾੀ ਦੀ ਮੂਰਤੀ ਤੇ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਉਨ੍ਹਾਂ ਨੇ ਨੀਰਜ ਚੋਪੜਾ ਨੂੰ ਦੇਸੀ ਘਿਊ ਦਾ ਚੂਰਮਾ ਖਿਲਾ ਕੇ ਸਹਾ ਅੱਗੇ ਵੱਧਣ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ‘ਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਏਕੇ ਸਿੰਘ, ਸਕੱਤਰ/ਰਾਜਪਾਲ ਅਤੁਲ ਦਿਵੇਦੀ, ਪਾਣੀਪਤ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ, ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ, ਨੀਰਜ ਚੋਪੜਾ ਦੇ ਚਾਚਾ ਭੀਮ ਚੋਪੜਾ ਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਦੱਤਾਤੇ੍ਰਅ ਨੇ ਨੀਰਜ ਚੋਪੜਾ ਨੂੰ ਸ਼ੁਭਕਾਮਨਾਵਾਂ ਤੇ ਆਪਣੇ ਵੱਲੋਂ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਵੱਧ ਦ੍ਰਿੜ ਨਿਸ਼ਚੈ ਅਤੇ ਦ੍ਰਿੜ ਸੰਕਲਪ ਦੇ ਨਾਲ ਖੇਡ ਦੀ ਤਿਆਰ ਜਾਰੀ ਰੱਖਣ ਤਾਂ ਉਹ ਯਕੀਨੀ ਰੂਪ ਨਾਲ ਆਪਣੇ ਜੈਵਲਿਨ ਥ੍ਰੋ ਵਿਚ ਰੱਖੇ ਗਏ 90 ਮੀਟਰ ਦੇ ਟੀਚੇ ਨੂੰ ਪਾਰ ਕਰਣਗੇ। ਜਾਣੂੰ ਰਹੇ ਕਿ 90 ਮੀਟਰ ਥੋ ਦੇ ਇਸੀ ਟੀਚੇ ਨੂੰ ਸਾਧਨ ਲਈ ਨੀਰਜ ਚੋਪੜਾ ਨੇ ਹੁਣ ਤੋਂ ਹੀ ਕਾਰਜ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ‘ਤੇ ਨੀਰਜ ਚੋਪੜਾ ਨੇ ਵੀ ਆਪਣੇ ਖੇਡ ਅਤੇ ਤਿਆਰੀਆਂ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਦਸਿਆ ਕਿ ਪਾਣੀਪਤ ਦੇ ਸਟੇਡੀਅਮ ਵਿਚ ਜੈਵਲਿਨ ਦਾ ਖੇਡ ਦੇਖ ਕੇ ਉਨ੍ਹਾਂ ਦੇ ਮਨ ਵਿਚ ਜੈਵਲਿਨ ਥੋ ਏਥਲੇਟਿਕਸ ਕਰਨ ਦੀ ਗਲ ਘਰ ਕਰ ਗਈ, ਜਿਸ ਨਾਲ ਉਹ ਲਗਾਤਾਰ ਅੱਗੇ ਵਧੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਜੋ ਪਿਆਰ ਅਤੇ ਆਸ਼ੀਰਵਾਦ ਦਿੱਤਾ, ਇਹ ਉਨ੍ਹਾਂ ਨੂੰ ਸਦਾ ਯਦਾ ਰਹੇਗਾ। ਇਸੀ ਪ੍ਰਰੇਣਾ ਨਾਲ ਉਹ ਅੱਗੇ ਵੱਧਣਗੇ। ਉਨ੍ਹਾਂ ਨੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪ੍ਰਰੇਣਾ ਹੋਰ ਅੱਗੇ ਵੱਧਣ ਦੀ ਹਿੰਮਤ ਦੇਵੇਗੀ।