ਗੋਲਡੀ ਜਾਂਦਾ ਹੈ ਤਾਂ ਉਸਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ, ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ: ਖਹਿਰਾ
ਸੰਗਰੂਰ, 29 ਅਪਰੈਲ (ਵਿਸ਼ਵ ਵਾਰਤਾ): ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੀ ਸੋਸ਼ਲ ਮੀਡੀਆ ਪੋਸਟ ਉੱਪਰ ਪ੍ਰਤੀਕਰਮ ਦਿੱਤਾ ਹੈ ਕਿ ਕਿ ਮੈਂ ਜਲਦੀ ਗੋਲਡੀ ਨੂੰ ਮਿਲਾਂਗਾ। ਨਾਲ ਹੀ ਉਨ੍ਹਾਂ ਕਿਹਾ ਕਿ ਗੋਲਡੀ ਨੂੰ ਕਾਂਗਰਸ ਨੇ ਬਹੁਤ ਵਧੀਆ ਮੌਕੇ ਤੇ ਇੱਜਤ ਦਿੱਤੀ ਹੈ ਫੇਰ ਵੀ ਅਗਰ ਗੋਲਡੀ ਜਾਂਦਾ ਹੈ ਤਾਂ ਉਸਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ, ਅਗਰ ਚਲਾ ਵੀ ਜਾਵੇਗਾ ਤਾਂ ਵੋਟ ਵਿਅਕਤੀ ਨੂੰ ਨਹੀਂ ਪਾਰਟੀ ਨੂੰ ਪਵੇਗੀ। ਇਨ੍ਹਾਂ ਨਹੀਂ ਨਹੀਂ ਖਹਿਰਾ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ. ਲੋਕਾਂ ਦਾ ਰਾਜਨੀਤੀ ਵਿੱਚ ਹੁਣ ਵਿਸ਼ਵਾਸ਼ ਖ਼ਤਮ ਹੋ ਚੁੱਕਾ ਹੈ, ਲੋਕ ਹੁਣ ਵੋਟਾਂ ਵੀ ਘੱਟ ਪਾ ਰਹੇ ਹਨ.