<h2><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></h2> <h3></h3> <h4> ਅੱਜ ਫਰੀਦਕੋਟ ਦੀ ਜੋਤ ਰਾਮ ਬਸਤੀ ਵਿੱਚ ਇੱਕ ਘਰ ਅੰਦਰ ਗੈਸ ਸਲੈਂਡਰ ਨੂੰ ਅੱਗ ਲੱਗਣ ਦੇ ਨਾਲ ਹਫੜਾ ਦਫੜੀ ਮੱਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਤ ਰਾਮ ਬਸਤੀ ਦੀ ਗਲੀ ਨੰ 3 (ਮੰਦਿਰ ਵਾਲੀ ਗਲੀ) ਵਿੱਚ ਰਹਿੰਦੇ ਮੋਹਮੰਦ ਜਾਵੇਦ ਸ਼ੇਖ ਨੇ ਦੱਸਿਆ ਕਿ ਅੱਜ ਜਦੋਂ ਉਹ ਨਵਾਂ ਸਲੈਂਡਰ ਬਦਲ ਕੇ ਅੱਗ ਲਗਾਉਣ ਲਗੇ ਤਾਂ ਸਲੈਂਡਰ ਲੀਕ ਹੋਣ ਕਾਰਨ ਉਸਨੂੰ ਅੱਗ ਲੱਗ ਗਈ। ਉਹਨਾਂ ਦੇ ਰੌਲਾ ਪਾਉਣ ਤੇ ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ ਕੀਤੀ। ਇਸ ਮੌਕੇ ਤੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਪਰਿਵਾਰ ਵਿੱਚ ਪਤੀ ਪਤਨੀ ਤੋਂ ਇਲਾਵਾ 3 ਛੋਟੇ ਛੋਟੇ ਬੱਚੇ ਹਨ ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕੇ ਗੈਸ ਸਲੈਂਡਰ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਪਰ ਅਜੇ ਤੱਕ ਗੈਸ ਕੰਪਨੀ ਦਾ ਕੋਈ ਵੀ ਮੈਂਬਰ ਮੌਕੇ ਤੇ ਨਹੀਂ ਪਹੁੰਚਿਆ ਸੀ।</h4>