ਗੋਰਖਪੁਰ- ਉਤਰ ਪ੍ਰਦੇਸ ਸਰਕਾਰ ਨੇ ਅੱਜ ਸਾਫ ਕੀਤਾ ਹੈ ਕਿ ਹਾਲਾਂਕਿ ਹਸਪਤਾਲ ਵਿਚ ਗੈਸ ਸਪਲਾਈ ਰੁਕੀ ਸੀ, ਪਰ ਬੱਚਿਆਂ ਦੀ ਮੌਤ ਉਸ ਕਰਕੇ ਨਹੀਂ ਹੋਈ| ਯੂ.ਪੀ . ਦੇ ਸਿਹਤ ਮੰਤਰੀ ਸਿਧਾਰਥਨਾਥ ਨੇ ਕਿਹਾ ਹੈ ਕਿ ਬੱਚਿਆਂ ਦੀ ਮੌਤ ਵੱਖ-ਵੱਖ ਕਾਰਨਾਂ ਕਰਕੇ ਹੋਈ ਹੈ|
ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿਚ ਗੋਰਖਪੁਰ ਵਿਖੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਹਨ| ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸ ਹਸਪਤਾਲ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਆਕਸੀਜਨ ਦੀ ਸਮੱਸਿਆ ਬਾਰੇ ਜਾਣੂ ਨਹੀਂ ਕਰਵਾਇਆ ਗਿਆ|
ਦੱਸਣਯੋਗ ਹੈ ਕਿ ਗੋਰਖਪੁਰ ਵਿਖੇ ਮੈਡੀਕਲ ਕਾਲਜ ਵਿਚ 30 ਬੱਚਿਆਂ ਦੀ ਮੌਤ ਹੋ ਗਈ ਹੈ| ਮੁਢਲੀਆਂ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਬੱਚਿਆਂ ਦੀ ਮੌਤ ਹੋਈ ਹੈ| ਇਸ ਦੌਰਾਨ ਇਸ ਹਾਦਸੇ ਨੂੰ ਲੈ ਕੇ ਉਤਰ ਪ੍ਰਦੇਸ ਸਰਕਾਰ ਦੀ ਵਿਰੋਧੀ ਪਾਰਟੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ|