ਸਿੱਧੂ ਮੂਸੇਵਾਲਾ ਕਤਲਕਾਂਡ :
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮਾਨਸਾ ਅਦਾਲਤ ਵਿੱਚ ਹੋਈ ਪੇਸ਼ੀ; ਅਦਾਲਤ ਨੇ ਵਧਾਇਆ ਪੁਲਸ ਰਿਮਾਂਡ
ਚੰਡੀਗੜ੍ਹ, 22ਜੂਨ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੱਲ੍ਹ ਰਾਤ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਉਸ ਦੇ ਰਿਮਾਂਡ ਵਿੱਚ 5 ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਲਾਰੈਂਸ ਹੁਣ 26 ਜੂਨ ਤੱਕ ਪੁਲੀਸ ਰਿਮਾਂਡ ਤੇ ਰਹੇਗਾ।
ਗੌਰਤਲਬ ਹੈ ਕਿ ਕੱਲ੍ਹ ਹੀ ਉਸਦਾ 7 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਸੀ ,ਜਿਸਤੋਂ ਬਾਅਦ ਉਸਨੂੰ ਖਰੜ ਤੋਂ ਮਾਨਸਾ ਲਿਆਂਦਾ ਗਿਆ ।ਅਦਾਲਤ ਨੇ ਲਾਰੈਂਸ ਨੂੰ 26 ਜੂਨ ਤੱਕ 5 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਹੈ।