ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਠਿੰਡਾ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
ਚੰਡੀਗੜ੍ਹ,12 ਸਤੰਬਰ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖਬਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਥੋੜ੍ਹੀ ਦੇਰ ਵਿੱਚ ਹੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਰਿਮਾਂਡ ਨੀਰਜ ਮੰਗਲਾ ਨਾਮ ਦੇ ਵਪਾਰੀ ਕੋਲੋਂ ਰੰਗਦਾਰੀ ਮੰਗਣ ਅਤੇ ਬਾਅਦ ਵਿੱਚ ਉਸਦੇ ਘਰ ਨੂੰ ਪੈਟਰੋਲ ਬੰਬ ਨਾਲ ਅੱਗ ਲਾਉਣ ਦੇ ਮਾਮਲੇ ਵਿੱਚ ਮਿਲਿਆ ਹੈ।
ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸਤੋਂ ਪਹਿਲਾਂ ਲਾਰੈਂਸ ਕੋਲੋਂ ਹੁਣ ਤੱਕ ਖਰੜ ਦੇ ਸੀਆਈਏ ਸਟਾਫ ਦਫਤਰ ਵਿੱਚ ਹੀ ਪੁੱਛਗਿੱਛ ਕੀਤੀ ਜਾ ਰਹੀ ਸੀ। ਪਰ ਹੁਣ ਉਸਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਕਰਨ ਲਈ ਇੱਥੋਂ ਲਿਜਾਇਆ ਗਿਆ ਹੈ।