ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ 3 ਮੈਂਬਰ ਅਸਲੇ ਸਮੇਤ ਪੁਲਿਸ ਨੇ ਕੀਤੇ ਕਾਬੂ
ਚੰਡੀਗੜ੍ਹ, 17ਅਗਸਤ(ਵਿਸ਼ਵ ਵਾਰਤਾ)- ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਮੈਂਬਰ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ ਖੱਟੂ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਕੋਲੋਂ 2 ਪਿਸਟਲ ਸਮੇਤ 9 ਜਿੰਦਾਂ ਕਾਰਤੂਸ ਅਸਲਾ ਐਮੂਨੀਸ਼ਨ ਬ੍ਰਾਮਦ ਕੀਤੇ ਗਏ ਹਨ।
ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ, ਹਰਮਨਦੀਪ ਸਿੰਘ ਹਾਂਸ, ਐਸ.ਪੀ , ਗੁਰਚਰਨ ਸਿੰਘ, ਡੀ.ਐਸ.ਪੀ ਦੇ ਅੰਡਰ ਸੀ.ਆਈ.ਏ ਸਟਾਫ ਮੁਹਾਲੀ ਅਤੇ ਥਾਣਾ ਸਿਟੀ ਖਰੜ ਦੀ ਨਿਗਰਾਨੀ ਵਿੱਚ ਇਹ ਮੁਲਜ਼ਮ ਕਾਬੂ ਕੀਤੇ ਗਏ ਹਨ।
ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13-08-2021 ਨੂੰ ਮੁੱਖ ਅਫਸਰ ਸਿਟੀ ਖਰੜ ਨੂੰ ਜਾਣਕਾਰੀ ਮਿਲੀ ਕਿ ਗੌਰਵ ਪਟਿਆਲ ਉਰਫ ਲੱਕੀ ਅਤੇ ਉਸਦੇ ਭਰਾ ਸੌਰਵ ਪਟਿਆਲ ਉਰਫ ਵਿੱਕੀ ਪੁੱਤਰਾ ਸੁਰਿੰਦਰ ਸਿੰਘ ਵਾਸੀ ਹਾਊਸ ਨੰਬਰ 07 ਨਿਊ ਕਲੌਨੀ ਖੁੱਡਾ ਲਹੋਰਾ ਚੰਡੀਗੜ, ਜਸਵਿੰਦਰ ਸਿੰਘ ਉਰਫ ਖੱਟੂ ਅਤੇ ਮਨਦੀਪ ਸਿੰਘ ਧਾਲੀਵਾਲ ਨੇ ਆਪਣੇ ਹੋਰ ਸਾਥੀਆਂ ਨਾਲ ਬੰਬੀਹਾ ਨਾਮ ਦਾ ਇੱਕ ਗੈਂਗ ਬਣਾਇਆ ਹੋਇਆ ਹੈ। ਜੋ ਨਜਾਇਜ਼ ਹਥਿਆਰਾਂ ਨਾਲ ਲੈਸ ਰਹਿੰਦੇ ਹਨ ਅਤੇ ਇਹਨਾਂ ਦੇ ਸਾਥੀ ਜੇਲ੍ਹਾਂ ਵਿੱਚ ਅਤੇ ਬਾਹਰ ਘੁੰਮਦੇ ਹਨ ਜੋ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਇਹ ਜਾਅਲੀ ਆਈ.ਡੀ ਤੋਂ ਨੰਬਰ ਜਨਰੇਟ ਕਰਕੇ ਸੋਸ਼ਲ ਮੀਡੀਆ ਤੇ ਧਮਕੀਆਂ ਤੇ ਕਤਲ ਕਰਨ ਤੋਂ ਬਾਅਦ ਜਿੰਮੇਵਾਰੀਆਂ ਚੁੱਕਦੇ ਹਨ।ਆਪਣੇ ਵਿਰੋਧੀ ਗੈਂਗ ਦੇ ਵਿਅਕਤੀਆ ਨੂੰ ਮਾਰ ਕੇ ਆਪਣਾ ਪ੍ਰਭਾਵ ਆਮ ਲੋਕਾਂ ਵਿੱਚ ਪਾ ਰਹੇ ਹਨ ਤਾਂ ਜੋ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਸਕਣ।