ਵੱਡੀ ਖ਼ਬਰ
ਗੈਂਗਸਟਰ ਜੈਪਾਲ ਭੁੱਲਰ ਐਨਕਾਊਂਟਰ ਮਾਮਲਾ
ਮ੍ਰਿਤਕ ਜੈਪਾਲ ਭੁੱਲਰ ਦੇ ਮਾਪਿਆਂ ਨੇ ਅੰਤਿਮ ਸਸਕਾਰ ਤੋਂ ਕੀਤਾ ਇਨਕਾਰ
ਪਰਿਵਾਰ ਦੁਬਾਰਾ ਪੋਸਟਮਾਰਟਮ ਕਰਨ ਦੀ ਕਰ ਰਿਹਾ ਹੈ ਮੰਗ
ਪੰਜਾਬ ਪੁਲਿਸ ਅਤੇ ਬੰਗਾਲ ਪੁਲਿਸ ਤੇ ਪਰਿਵਾਰ ਨੇ ਲਗਾਏ ਕੁੱਟਮਾਰ ਦੇ ਦੋਸ਼
ਚੰਡੀਗੜ੍ਹ, 13ਜੂਨ(ਵਿਸ਼ਵ ਵਾਰਤਾ)- ਗੈਂਗਸਟਰ ਜੈਪਾਲ ਭੁੱਲਰ ਜੋ ਕਿ ਫਿਰੋਜ਼ਪੁਰ ਦਾ ਜੰਮਪਲ ਸੀ ਦੇ ਪਰਿਵਾਰਕ ਮੈਂਬਰਾਂ ਨੇ ਜੈਪਲ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸੰਬੰਧੀ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਜੈਪਾਲ ਰਿਟਾਇਰਡ ਇੰਸਪੈਕਟਰ ਨੇ ਪੰਜਾਬ ਪੁਲਸ ਤੇ ਦੋਸ਼ ਲਗਾਏ ਹਨ ਕਿ ਉਸ ਦੇ ਪੁੱਤਰ ਨੂੰ ਐਨਕਾਊਂਟਰ ਕਰਨ ਤੋਂ ਪਹਿਲਾਂ ਉਸ ਨਾਲ ਬੁਰੀ ਤਰਾਂ ਮਾਰ-ਕੁੱਟ ਕੀਤੀ ਗਈ ਹੈ। ਜਿਸ ਕਾਰਨ ਜੈਪਾਲ ਭੁੱਲਰ ਦੀਆਂ ਪਸਲੀਆਂ ਟੁੱਟੀਆਂ ਹੋਣ ਦੀ ਅਸ਼ੰਕਾ ਹੈ ਅਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਜੈਪੁਰ ਭੁੱਲਰ ਦੇ ਪਿਤਾ ਨੇ ਮੰਗ ਕੀਤੀ ਕਿ ਜੈਪੁਰ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਇਸ ਐਨਕਾਊਂਟਰ ਦੇ ਮਾਮਲੇ ਦੀ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੈਪੁਰ ਭੁੱਲਰ ਦੇ ਪੋਸਟਮਾਰਟਮ ਹੋਣਾ ਚਾਹੀਦਾ ਜਿਸ ਸਬੰਧੀ ਐਡਵੋਕੇਟ ਦੇ ਨਾਲ ਐਪਲੀਕੇਸ਼ਨ ਦੇਣ ਲਈ ਡਿਪਟੀ ਕਮਿਸ਼ਨਰ ਦੇ ਘਰ ਗਏ ਸੀ, ਪਰ ਉਹਨਾਂ ਨੇ ਅਪਰੇਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਜੈਪਾਲ ਭੁੱਲਰ ਦੀ ਦੇਹ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋ ਜਾਂਦਾ ਤਦ ਤਕ ਉਸ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਜੈਪਾਲ ਭੁੱਲਰ ਦਾ ਭਰਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਲੁੱਟਾਂ ਖੋਹਾਂ ਅਤੇ ਡਕੈਤੀਆਂ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਜੇਲ੍ਹ ਵਿੱਚ ਕੈਦ ਹੈ ਉਹ ਵੀ ਸਸਕਾਰ ਮੌਕੇ ਪਹੁੰਚਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਜੈਪਾਲ ਭੁੱਲਰ ਦਾ ਪੋਸਟਮਾਰਟਮ ਨਹੀਂ ਹੋਵੇਗਾ ਉਹ ਉਸ ਦਾ ਅੰਤਿਮ ਸਸਕਾਰ ਨਹੀਂ ਕਰਨਗੇ।