ਗੁਲਾਬ ਸਿੰਘ ਨੇ ਸੰਭਾਲਿਆ ਡਾਇਰੈਕਟਰ ਬਾਗਬਾਨੀ ਵਜੋਂ ਅਹੁਦਾ
ਚੰਡੀਗੜ੍ਹ,26 ਅਗਸਤ(ਵਿਸ਼ਵ ਵਾਰਤਾ) ਡਾ. ਗੁਲਾਬ ਸਿੰਘ ਨੇ ਡਾਇਰੈਕਟਰ ਪਦ ਉਨਤ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਦੇ ਤੌਰ ਤੇ ਅਹੁਦਾ ਸੰਭਾਲ ਲਿਆ ਹੈ ।
ਗੁਲਾਬ ਸਿੰਘ ਗਿੱਲ ਨੂੰ 35 ਸਾਲ ਦਾ ਤਜ਼ਰਬਾ ਹੈ । ਗੁਲਾਬ ਸਿੰਘ ਨੇ ਅਹੁਦਾ ਸੰਭਾਲਣ ਮੌਕੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ , ਕਰਮਚਾਰੀਆਂ ਅਤੇ ਖੇਤੀਬਾੜੀ ਟੇਕਨੇਕਰੇਟ ਐਸੋਸੀਏਸ਼ਨ ਵੱਲ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਗੁਲਾਬ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਜੋ ਕਿ ਅਜੋਕੇ ਸਮੇ ਦੀ ਲੋੜ ਹੈ, ਤਹਿਤ ਬਾਗਬਾਨੀ ਫੈਸਲਾ ਅਧੀਨ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ । ਇਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ , ਓੱਥੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਠੱਲ ਪਵੇਗੀ । ਕਿਉਂਕਿ ਬਾਗਬਾਨੀ ਫਸਲਾਂ ਰਵਾਈਤੀ ਫਸਲਾਂ ਦੇ ਮੁਕਾਬਲੇ ਘਟ ਪਾਣੀ ਲੈਂਦੀਆਂ ਹਨ ।