ਹੁਸ਼ਿਆਰਪੁਰ 1 ਜੁਲਾਈ (ਵਿਸ਼ਵ ਵਾਰਤਾ)- “ਰਵਿਦਾਸੀਆ ਏਕਤਾ ਦਲ ਪੰਜਾਬ” ਵਲੋ ਇੱਕ ਹੰਗਾਮੀ ਮੀਟਿੰਗ ਦਲ ਦੇ ਮੁੱਖ ਦਫਤਰ ਵਿਖੇ ਦਲ ਦੇ ਚੈਅਰਮੈਨ ਚਿਰੰਜ਼ੀ ਲਾਲ ਬਿਹਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਮੇਜਰ ਨੱਸਰਾ ਵਾਲਾ,ਰਾਜੂ ਸਿੰਘਪੁਰੀਆ, ਡਾ ਰਾਮ ਲਾਲ (ਦੋਵੇ ਉਪ ਚੈਅਰਮੈਨ ) ਤੇ ਜਿਲ੍ਹਾ ਪ੍ਰਧਾਨ ਰਾਮ ਮੌਜ਼ੀ ਆਦਿ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਦਲ ਦੇ ਅਹੁਦੇਦਾਰਾ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 1509 ਈਸਵੀ ਵਿੱਚ ਉਸ ਸਮੇਂ ਦੇ ਰਾਜਾ ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕੌਤਕ ਅਤੇ ਸਿੱਖਿਆਵਾਂ ਤੋਂ ਖੁਸ਼ ਹੋ ਕੇ ਦਿੱਲੀ ਤੁਗਲਕਾਬਾਦ ਵਿਖੇ ਲੱਗਭੱਗ 700 ਕਨਾਲ ਜ਼ਮੀਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਲਗਵਾ ਦਿੱਤੀ ਸੀ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਬਣਿਆ ਹੋਇਆ ਹੈ ਉਹਨਾ ਕਿਹਾ ਕਿ ਦਿੱਲੀ ਤੁਗਲਕਾਬਾਦ ਵਿਖੇ ਕੁਝ ਸਮਾਂ ਪਹਿਲਾਂ ਦਿੱਲੀ ਡਿਵੈਲਮੈਂਟ ਅਥਾਰਟੀ ਨੇ ਅਦਾਲਤ ਦਾ ਸਹਾਰਾ ਲੈ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਢਹਿ ਢੇਰੀ ਕਰਕੇ 10 ਅਗਸਤ 2019 ਵਿੱਚ ਮੰਦਿਰ ਦੀ ਜਮੀਨ ਤੇ ਕਬਜ਼ਾ ਕਰ ਲਿਆ ਸੀ ਪ੍ਰੰਤੂ ਇਸ ਦੇ ਰੋਸ ਵਜੋਂ ਰਵਿਦਾਸੀਆ ਸਮਾਜ ਵੱਲੋਂ ਵਿਸ਼ਵ ਪੱਧਰ ਤੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਦਿੱਲੀ ਵਿਖੇ ਰਵਿਦਾਸੀਆ ਸਮਾਜ ਵੱਲੋਂ ਬਹੁਤ ਵੱਡੇ ਪੱਧਰ ਤੇ ਇਕੱਠ ਕੀਤਾ ਗਿਆ ਸੀ ਜਿੱਥੇ ਕਿ ਰਵਿਦਾਸੀਆ ਸਮਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਚੱਲੀ ਆ ਰਹੀ ਜਮੀਨ ਤੇ ਕਬਜਧਾਰੀਆ ਦਾ ਡੱਟਕੇ ਵਿਰੋਧ ਕੀਤਾ ਸੀ ਅਤੇ ਉਸ ਵੇਲੇ ਰਵਿਦਾਸੀਆ ਸਮਾਜ ਨਾਲ ਦਿੱਲੀ ਪੁਲਿਸ ਨੇ ਬਹੁਤ ਵੱਡੇ ਪੱਧਰ ਤੇ ਝੱੜਪਾ ਵੀ ਕੀਤੀਆਂ ਸੀ ਤੇ ਉਸ ਵੇਲੇ ਦਿੱਲੀ ਪੁਲਿਸ ਨੇ ਪੰਜਾਬ ਦੇ 96 ਯੋਧਿਆਂ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ ਜਿਸ ਵਿੱਚ ਹਲਕਾ ਚੱਬੇਵਾਲ ਹੁਸ਼ਿਆਰਪੁਰ ਦੇ ਵੀ 4 ਵਿਅਕਤੀ ਸਨ ਪ੍ਰੰਤੂ ਉਸ ਵੇਲੇ ਪੂਰੇ ਭਾਰਤ ਤੇ ਦੇਸ – ਵਿਦੇਸ ਦੀਆ ਸੰਗਤਾ ਦੇ ਗੁੱਸੇ ਨੂੰ ਦੇਖਦਿਆਂ ਮਾਨਯੋਗ ਦਿੱਲੀ ਦੀ ਅਦਾਲਤ ਨੇ ਸਾਰੇ ਵਿਅਕਤੀਆਂ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਸੀ ਤੇ ਹੁਣ ਮਾਨਯੋਗ ਅਦਾਲਤ ਨੇ ਭਾਰਤ ਸਰਕਾਰ ਅਤੇ ਡੀ ਡੀ ਏ ਨੂੰ ਉਪਰੋਤਕ ਮੰਦਿਰ ਦਾ ਕਬਜ਼ਾ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਤੁਗਲਕਾਬਾਦ ਦਿੱਲੀ ਨੂੰ ਦੇਣ ਦੇ ਹੁਕਮ ਦਿੱਤੇ ਹਨ ਉਨ੍ਹਾਂ ਹੁਕਮਾਂ ਅਨੁਸਾਰ ਡੀ ਡੀ ਏ ਨੇ ਉਹੀ ਦੀਵਾਰ ਤੋੜ ਕੇ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਤੁਗਲਕਾਬਾਦ ਦਿੱਲੀ ਨੂੰ ਕਬਜ਼ਾ ਦੇ ਦਿੱਤਾ ਹੈ ਅੰਤ ਵਿੱਚ ਆਗੂਆ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਲੱਗਭੱਗ 700 ਕਨਾਲ ਦੇ ਕਰੀਬ ਜਮੀਨ ਸੀ ਪਰ ਡੀ ਡੀ ਏ ਨੇ ਮੰਦਿਰ ਵਾਸਤੇ ਸਿਰਫ 450 ਗਜ਼ ਦਿੱਤੀ ਹੈ ਪ੍ਰੰਤੂ ਇਹ ਮਸਲਾ ਇਸ ਤਰ੍ਹਾਂ ਨਹੀ ਹੱਲ ਹੋਣ ਵਾਲਾ ਉਹਨਾ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਵਾਲੀ ਪੂਰੀ ਜਮੀਨ ਹਾਸਿਲ ਕਰਨ ਲਈ ਰਵਿਦਾਸੀਆ ਸਮਾਜ ਦਾ ਸੰਘਰਸ ਜਾਰੀ ਰਹੇਗਾ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...