ਗੁਰੂ ਪਏ ਢਿੱਲੇ, ਮੁੱਖ ਮੰਤਰੀ ਨੂੰ ਮਿਲਣ ਪਟਿਆਲੇ ਤੋਂ ਚੰਡੀਗੜ੍ਹ ਚੱਲੇ
ਸਿੱਧੂ ਚੰਨੀ ਮਿਲਣੀ ਥੋੜ੍ਹੀ ਦੇਰ ਵਿੱਚ
ਚੰਡੀਗੜ੍ਹ, 30 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ(ਗੁਰੂ) ਜਿਹਨਾਂ ਨੇ ਕਿ ਕਿ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਹਾਈਕਮਾਨ ਵੱਲੋਂ ਉਹਨਾਂ ਦੀ ਮਰਜੀ ਦੇ ਖਿਲਾਫ ਕੀਤੀਆਂ ਗਈਆਂ ਨਿਯੁਕਤੀਆਂ ਦੇ ਰੋਸ ਵਜੋਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋੋਇਆ ਹੈ ਤੇ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਪਟਿਆਲਾ ਰਿਹਾਇਸ਼ ਤੇ ਬੈਠੇ ਹੋਏ ਸਨ,ਅੱਜ ਉਹ ਮੁੱਖ ਮੰਤਰੀ ਨਾਲ ਚੰਡੀਗੜ੍ਹ ਪਹੁੰਚ ਰਹੇ ਹਨ। ਜਿੱਥੇ ਉਹੋ ਪੰਜਾਬ ਭਵਨ ਵਿਖੇ 3 ਵਜੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਆਸ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਅੜੀ ਛੱਡ ਕੇ ਕਾਂਗਰਸ ਪ੍ਰਧਾਨ ਵਜੋਂ ਕੰਮ ਕਰਨਾ ਜਾਰੀ ਰੱਖਣਗੇ।