15 ਅਹੁਦੇਦਾਰਾਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ
ਅੰਮ੍ਰਿਤਸਰ 27 ਅਗਸਤ( ਵਿਸ਼ਵ ਵਾਰਤਾ )-
ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਤੇ ਸਖ਼ਤ ਫੈਸਲੇ ਲਏ ਗਏ । ਜਿਨ੍ਹਾਂ ਵਿੱਚ ਪ੍ਰਮੁੱਖ ਹਨ ਕਿ 👇👇👇👇👇👇
1. ਗੁਰਬਚਨ ਸਿੰਘ ਮੀਤ ਸਕੱਤਰ ਨੌਕਰੀ ਤੋਂ ਫਾਰਗ ਅਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ।
2.ਗੁਰਬਚਨ ਸਿੰਘ ਮੀਤ ਸਕੱਤਰ ਨੌਕਰੀ ਤੋਂ ਬਰਤਰਫ਼।
3. ਸਤਿੰਦਰ ਸਿੰਘ ਬਿੱਲੂ ਮੀਤ ਸਕੱਤਰ ਵਿੱਤ ਮੁਅੱਤਲ।
4. ਨਿਸ਼ਾਨ ਸਿੰਘ ਮੀਤ ਸਕੱਤਰ ਮੁਅੱਤਲ।
5. ਜੁਝਾਰ ਸਿੰਘ ਸਹਾਇਕ ਅਕਾਊਂਟੈਂਟ ਨੌਕਰੀ ਤੋਂ ਫਾਰਗ
6. ਪਰਮਦੀਪ ਸਿੰਘ ਬਿੱਲਾ ਇੰਚਾਰਜ ਨੌਕਰੀ ਤੋਂ ਮੁਅੱਤਲ
7. ਬਾਜ ਸਿੰਘ ਕਲਰਕ ਨੌਕਰੀ ਤੋਂ ਫਾਰਗ ਅਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ
8. ਦਲਬੀਰ ਸਿੰਘ ਹੈਲਪਰ ਨੌਕਰੀ ਤੋਂ ਮੁਅੱਤਲ ਅਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ
9. ਗੁਰਮੁਖ ਸਿੰਘ ਸੁਪਰਵਾਈਜਰ ਨੌਕਰੀ ਤੋਂ ਮੁਅੱਤਲ
10. ਕੰਵਲਜੀਤ ਸਿੰਘ ਸੇਵਾਮੁਕਤ ਸੁਪਰਵਾਈਜਰ ਦੇ ਫੰਡਾਂ ‘ਤੇ ਰੋਕ ਅਤੇ ਨਾਲ ਹੀ ਉਸ ਖ਼ਿਲਾਫ਼ ਹੇਰਾਫੇਰੀ, ਰਿਕਾਰਡ ਖੁਰਦ-ਬੁਰਦ ਕਰਨ ਅਤੇ ਧੋਖਾਧੜੀ ਦਾ ਮੁਕੱਦਮਾ ਕਰਵਾਇਆ ਜਾਵੇਗਾ।
11. ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਨੂੰ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸੱਮਰਥ ਰਹਿਣ, ਰਿਕਾਰਡ ਨੂੰ ਤੋੜ-ਮਰੋੜ ਦਾ ਪਤਾ ਲੱਗਣ ‘ਤੇ ਸਮੇਂ ਸਿਰ ਬਣਦੀ ਕਾਰਵਾਈ ਨਾ ਕਰਨ ਅਤੇ ਮਿਲੀਭੁਗਤ ਦੇ ਦੋਸ਼ਾਂ ਵਿਚ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਗਿਆ ਹੈ।।
12. ਇਸੇ ਦਰਮਿਆਨ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਅਤੇ ਸਕੱਤਰ ਮਨਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।।
ਇਥੇ ਇਹ ਗੱਲ ਵਰਣਯੋਗ ਹੈ ਕਿ ਇਹ ਮੀਟਿੰਗ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਦੇ ਆਦੇਸ਼ ਤੋ ਬਾਅਦ ਰੱਖੀ ਗਈ ਸੀ ।ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ।
ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਅੱਜ ਦੀ ਕਾਰਵਾਈ ਨੂੰ ਇਤਿਹਾਸਕ ਕਾਰਵਾਈ ਦੱਸਿਆ ਜਾ ਰਿਹਾ ਹੈ ।