ਬਠਿੰਡਾ ਵਿੱਚ ਮਾਹੌਲ ਤਨਾਵਪੂਰਣ
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਮਜ਼ਦੂਰਾਂ ਨੇ 6 ਗੱਡੀਆਂ ਨੂੰ ਲਾਈ ਅੱਗ,ਮਾਹੌਲ ਤਨਾਵਪੂਰਣ
ਬਠਿੰਡਾ,3 ਨਵੰਬਰ(ਵਿਸ਼ਵ ਵਾਰਤਾ)- ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਮਾਹੌਲ ਬੇਹੱਦ ਤਨਾਵਪੂਰਣ ਬਣਿਆ ਹੋਇਆ ਹੈ। ਪ੍ਰਵਾਸੀ ਮਜ਼ਦੂਰਾਂ ਨੇ ਆਪੇ ਚੋਂ ਬਾਹਰ ਹੋ ਕੇ 2 ਪੁਲਿਸ ਦੀਆਂ ਗੱਡੀਆਂ ਸਮੇਤ ਕੁੱਲ ਚਾਰ ਗੱਡੀਆਂ ਨੂੰ ਅੱਗ ਲਗਾ ਦਿੱਤੀ ਹੈ। ਘਟਨਾ ਵਾਲੀ ਜਗ੍ਹਾ ਤੇ ਐਸਐਸਪੀ ,ਡੀਐਸਪੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਹਨ। ਪੁਲਿਸ ਵੱਲੋਂ ਸਥਿਤੀ ਤੇ ਕਾਬੂ ਪਾ ਲਿਆ ਗਿਆ ਹੈ। ਹਿੰਸਾ ਦੀ ਪੂਰੀ ਜਾਣਕਾਰੀ ਮਿਲਣੀ ਅਜੇ ਬਾਕੀ ਹੈ।