ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਵਾਲੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਰਪਰਸਨ ਸਵਾਤੀ ਮਾਲੀਵਾਲ ਨੂੰ ਮਿਲ ਰਹੀਆਂ ਨੇ ਧਮਕੀਆਂ
ਧਮਕੀਆਂ ਦੇਣ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ
ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਅਪੱਤੀਜਨਕ ਕਮੈਂਟਸ
ਚੰਡੀਗੜ੍ਹ, 30ਅਕਤੂਬਰ(ਵਿਸ਼ਵ ਵਾਰਤਾ)- ਦਿੱਲੀ ਮਹਿਲਾ ਕਮਿਸ਼ਨ ਦੀ ਚੇਰਪਰਸਨ ਸਵਾਤੀ ਮਾਲੀਵਾਲ, ਜਿਸਨੇ ਬੀਤੇ ਦਿਨ ਬਿਲਕਿਸ ਬਾਨੋ ਦੇ ਬਲਾਤਕਾਰ ਦੇ ਦੋਸ਼ੀਆਂ ਦੀ ਰਿਹਾਈ ਅਤੇ ਕਤਲ ਤੇ ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਵਿੱਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਉਹਨਾਂ ਨੇ ਇਹਨਾਂ ਅਪਰਾਧੀਆਂ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਸੀ।
बिल्किस बानो के रेपिस्ट की रिहाई और राम रहीम की पैरोल ने देश की हर निर्भया का हौसला तोड़ा है। मैंने प्रधानमंत्री जी को पत्र लिख Remission & Parole नियमों में बदलाव करने का आग्रह किया है।
साथ ही बिल्किस बानो के रेपिस्ट और राम रहीम को वापिस जेल पहुंचाने की मांग की है। pic.twitter.com/oElFQbyxhW
— Swati Maliwal (@SwatiJaiHind) October 29, 2022
ਦੱਸ ਦੱਈਏ ਕਿ ਅੱਜ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਦੋਂ ਤੋਂ ਉਹਨਾਂ ਨੇ ਰਾਮ ਰਹੀਮ ਦੇ ਖਿਲਾਫ਼ ਆਵਾਜ਼ ਉਠਾਈ ਹੈ, ਉਦੋਂ ਤੋਂ ਰਾਮ ਰਹੀਮ ਦੇ ਭਗਤ ਉਸਨੂੰ ਕਹਿ ਰਹੇ ਹਨ ਕਿ ਬਾਬਾ ਤੋਂ ਬਚਕੇ ਰਹਿਣਾ।
ਇਸ ਦੇ ਨਾਲ ਹੀ ਸਵਾਤੀ ਮਾਲੀਵਾਲ ਨੇ ਅਜਿਹੀਆਂ ਧਮਕੀਆਂ ਦੇਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਲਿਖਿਆ ਕਿ “ਮੇਰਾ ਜਵਾਬ ਸੁਣਲੋ- ਮੇਰੀ ਰੱਖਿਆ ਭਗਵਾਨ ਕਰਨਗੇ, ਐਵੇਂ ਦੀਆਂ ਧਮਕੀਆਂ ਤੋਂ ਮੈਂ ਨਹੀਂ ਡਰਦੀ, ਸੱਚ ਦੀ ਆਵਾਜ਼ ਉਠਾਉਂਦੀ ਰਹਾਂਗੀ, ਹਿੰਮਤ ਹੈ ਤਾਂ ਸਾਹਮਣੇ ਆ ਕੇ ਗੋਲੀ ਮਾਰ”
ਇਸ ਦੇ ਨਾਲ ਹੀ ਸਵਾਤੀ ਨੇ ਉਸਦੇ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਅਪੱਤੀਜਨਕ ਕੁਮੈਂਟਸ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਹਨ।
https://twitter.com/SwatiJaiHind/status/1586368172948852736?t=adEq4lCwLazorgEJ5Wow3Q&s=19