ਅਮ੍ਰਿਤਸਰ : ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਵਲੋਂ ਲੋਕਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਸ਼ੈਰੀ ਕਲਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ।ਇਸ ਮੌਕੇ ਉਣਾ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਈ ਨੇਤਾ ਤੇ ਵਰਕਰ ਵੀ ਮੌਜੂਦ ਸਨ।
ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਵੇ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਟਿਕਟ ਨਹੀਂ ਦਿੰਦੀ ਕਿਹਾ ਕਿ ਪਾਰਟੀ ਨੇ ਜੋ ਮੈਨੂੰ ਇਹ ਟਿਕਟ ਦੇ ਕੇ ਮਾਨ ਬਖਸ਼ਿਆ ਹੈ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਦਾ ਧੰਨਵਾਦ ਕਰਦਾ ਹਾਂ। ਕਲਸੀ ਨੇ ਕਿਹਾ ਕਿ ਗੁਰੂ ਘਰ ਵਿੱਚ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਦੇ ਆਏ ਸੀ ਇਸ ਤੋਂ ਬਾਅਦ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਾਂਗੇ।
ਸ਼ੈਰੀ ਕਲਸੀ ਨੇ ਕਿਹਾ ਮੈਂ ਬਤੋਰ ਵਿਧਾਇਕ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹਾਂ ਪਰ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਹੈ ਹੁਣ ਸਾਰੇ ਗੁਰਦਾਸਪੁਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ.ਕਿਹਾ ਕਿ ਜਿਹੜਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਬਖਸ਼ਿਆ ਹੈ ਉਹ ਮੈਂ ਵਿਸ਼ਵਾਸ ਤਨਦੇਹੀ ਨਾਲ ਨਿਭਾਵਾਂਗਾ। ਕਲਸੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਡਾ ਫੰਡ ਰੋਕ ਕੇ ਬੈਠੀ ਹੋਈ ਹੈ ਜੇ ਸਾਡਾ ਕਰੋੜਾਂ ਰੁਪਆ ਪੰਜਾਬ ਨੂੰ ਮਿਲ ਜਾਂਦਾ ਉਸਦਾ ਤੇ ਪੰਜਾਬ ਦੀ ਨੁਹਾਰ ਬਦਲ ਸਕਦੀ ਸੀ। ਕਿਹਾ ਕਿ ਪੰਜਾਬ ਵਾਸੀਆਂ ਤੇ ਕਿਸਾਨ ਭਰਾਵਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਵਿੱਚ ਇਸ ਵਾਰ 92 ਸੀਟਾਂ ਵਿਧਾਨ ਸਭਾ ਦੀਆਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਹਨ। ਜੇਕਰ ਪਾਰਟੀ ਨੇ ਸਰਵੇ ਕੀਤਾ ਸੀ ਤਾਂ ਹੀ ਉਸ ਵਿਅਕਤੀਆਂ ਨੂੰ ਟਿਕਟ ਮਿਲੀ ਜਿਨਾਂ ਨੇ ਇਹ ਸੀਟ ਜਿੱਤ ਕੇ ਦਿਖਾਈ। ਕਲਸੀ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਭਾਜਪਾ ਨੇ ਕਿਸ ਮੂੰਹ ਨਾਲ ਵੋਟਾਂ ਮੰਗਣੀਆਂ ਹਨ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਭਾਜਪਾ ਨੇ ਬਹੁਤ ਵੱਡਾ ਧੋਖਾ ਕੀਤਾ ਹੈ।