ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਚੰਡੀਗੜ੍ਹ 10 ਨਵੰਬਰ(ਵਿਸ਼ਵ ਵਾਰਤਾ) – ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 180 ਵਿਧਾਨ ਸਭਾ ਸੀਟਾਂ ਵਿੱਚੋਂ 160 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਘਾਟਲੋਧੀਆ ਤੋਂ ਚੋਣ ਲੜਨਗੇ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਐਮੀ ਯਾਗਨਿਕ ਹਨ।
ਹੋਰ ਪ੍ਰਮੁੱਖ ਚਹਿਰਿਆਂ ਵਿੱਚ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਨੂੰ ਜਾਮਨਗਰ ਉੱਤਰੀ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ। ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ 18 ਫਰਵਰੀ 2023 ਨੂੰ ਖਤਮ ਹੋ ਰਿਹਾ ਹੈ। 1 ਦਸੰਬਰ ਨੂੰ 89 ਸੀਟਾਂ ‘ਤੇ ਅਤੇ 5 ਦਸੰਬਰ ਨੂੰ 93 ਸੀਟਾਂ ‘ਤੇ ਵੋਟਿੰਗ ਹੋਵੇਗੀ। ਨਤੀਜੇ 8 ਦਸੰਬਰ ਨੂੰ ਆਉਣਗੇ।
ગુજરાત વિધાનસભા ચૂંટણી – 2022 માટે ભારતીય જનતા પાર્ટીના જાહેર થયેલા સૌ ઉમેદવારોને ખૂબ ખૂબ અભિનંદન અને શુભકામનાઓ… (1/3)#ભરોસાની_ભાજપ_સરકાર#કમળ_ખીલશે_ગુજરાત_જીતશે#આ_ગુજરાત_મેં_બનાવ્યું_છે pic.twitter.com/8YWhinhxZG
— BJP Gujarat (@BJP4Gujarat) November 10, 2022
ગુજરાત વિધાનસભા ચૂંટણી – 2022 માટે ભારતીય જનતા પાર્ટીના જાહેર થયેલા સૌ ઉમેદવારોને ખૂબ ખૂબ અભિનંદન અને શુભકામનાઓ… (2/3)#ભરોસાની_ભાજપ_સરકાર#કમળ_ખીલશે_ગુજરાત_જીતશે#આ_ગુજરાત_મેં_બનાવ્યું_છે pic.twitter.com/0aS6JhGpUU
— BJP Gujarat (@BJP4Gujarat) November 10, 2022
ગુજરાત વિધાનસભા ચૂંટણી – 2022 માટે ભારતીય જનતા પાર્ટીના જાહેર થયેલા સૌ ઉમેદવારોને ખૂબ ખૂબ અભિનંદન અને શુભકામનાઓ… (3/3)#ભરોસાની_ભાજપ_સરકાર#કમળ_ખીલશે_ગુજરાત_જીતશે#આ_ગુજરાત_મેં_બનાવ્યું_છે pic.twitter.com/f4Z1r8KmVt
— BJP Gujarat (@BJP4Gujarat) November 10, 2022