ਗੁਜਰਾਤ ਵਿਧਾਨ ਸਭਾ ਚੋਣਾਂ – ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਲਿਆ ਵਾਪਸ
‘ਆਪ’ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਤੇ ਲਗਾਏ ਕਿਡਨੈਪ ਕਰਨ ਦੇ ਇਲਜ਼ਾਮ
ਚੰਡੀਗੜ੍ਹ 16 ਨਵੰਬਰ(ਵਿਸ਼ਵ ਵਾਰਤਾ)- ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਸੂਰਤ ਈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਚਨ ਜਰੀਵਾਲਾ ਅੱਜ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਪਹੁੰਚੇ। ‘ਆਪ’ ਦੇ ਸੀਐਮ ਉਮੀਦਵਾਰ ਇਸੂਦਨ ਗਾਧਵੀ ਨੇ ਕਿਹਾ ਕਿ ਕੰਚਨ ਜਰੀਵਾਲਾ ਮੰਗਲਵਾਰ ਸ਼ਾਮ ਤੋਂ ਲਾਪਤਾ ਹੈ। ਗੜ੍ਹਵੀ ਨੇ ਦੋਸ਼ ਲਾਇਆ ਕਿ ਜਰੀਵਾਲਾ ਨੂੰ ਉਸ ਦੇ ਪਰਿਵਾਰ ਸਮੇਤ ਭਾਜਪਾ ਦੇ ਗੁੰਡਿਆਂ ਨੇ ਅਗਵਾ ਕਰ ਲਿਆ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ,ਗੁਜਰਾਤ ਦੇ ਪ੍ਰਭਾਰੀ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਭਾਰਤੀ ਜਨਤਾ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ।
https://twitter.com/ArvindKejriwal/status/1592776758004420609?s=20&t=iWJeb8lUeFGKOUpgCJvbKA
ਰਾਘਵ ਚੱਢਾ ਨੇ ਲਿਖਿਆ ਕਿ ”ਦੇਖੋ ਕਿਵੇਂ ਪੁਲਿਸ ਅਤੇ ਭਾਜਪਾ ਦੇ ਗੁੰਡੇ ਇਕੱਠੇ ਹੋਏ – ਸਾਡੇ ਸੂਰਤ ਪੂਰਬੀ ਉਮੀਦਵਾਰ ਕੰਚਨ ਜਰੀਵਾਲਾ ਨੂੰ RO ਦਫਤਰ ਵਿੱਚ ਘਸੀਟਿਆ, ਉਸਨੂੰ ਨਾਮਜ਼ਦਗੀ ਵਾਪਸ ਲੈਣ ਲਈ ਮਜਬੂਰ ਕੀਤਾ,’ਆਜ਼ਾਦ ਅਤੇ ਨਿਰਪੱਖ ਚੋਣ’ ਸ਼ਬਦ ਮਜ਼ਾਕ ਬਣ ਗਿਆ ਹੈ!”
https://twitter.com/raghav_chadha/status/1592778981509857283?s=20&t=iWJeb8lUeFGKOUpgCJvbKA
https://twitter.com/msisodia/status/1592775217784709121?s=20&t=iWJeb8lUeFGKOUpgCJvbKA
https://twitter.com/isudan_gadhvi/status/1592579893266878465?s=20&t=iWJeb8lUeFGKOUpgCJvbKA