ਗਾਜ਼ਾ ਵਿੱਚ ਇਜਰਾਇਲ ਦਾ ਕਹਿਰ ਹਮਾਸ ਮੁਖੀ ਦੇ 10 ਰਿਸ਼ਤੇਦਾਰਾਂ ਦੀ ਮੌਤ, ਕੁੱਲ 26 ਹੋਏ ਹਲਾਕ
ਨਵੀਂ ਦਿੱਲੀ 26ਜੂਨ (ਵਿਸ਼ਵ ਵਾਰਤਾ) : ਇਜਰਾਇਲ ਦੀ ਫੌਜ ਨੇ ਇੱਕ ਵਾਰ ਫਿਰ ਤੋਂ ਗਾਜਾ ਸ਼ਹਿਰ ਦੇ ਉੱਤੇ ਕਹਿਰ ਬਰਸਾਇਆ ਹੈ। 2 ਘਰਾਂ, ਸ਼ਹਿਰ ਦੇ ਪੂਰਵੀ ਅਤੇ ਪੱਛਮੀ ਇਲਾਕੇ ਦੇ ਵਿੱਚ ਦੋ ਸਕੂਲਾਂ, ਅਤੇ ਇੱਕ ਇਕੱਠ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਦੇ ਵਿੱਚ 26 ਫਿਲਿਸਤੀਨੀ ਨਾਗਰਿਕਾਂ ਦੀ ਮੌਤ ਹੋਈ ਹੈ। ਸੂਤਰਾਂ ਨੇ ਦੱਸਿਆ ਹੈ ਕਿ, ਇਜਰਾਇਲੀ ਲੜਾਕੂ ਜਹਾਜਾਂ ਨੇ ਸ਼ਹਿਰ ਦੇ ਪੱਛਮੀ ਸ਼ਰਣਾਰਥੀ ਸ਼ਿਵਰ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਹੈ, ਅਤੇ ਕਈ ਮਿਜਾਇਲਾਂ ਦਾਗੀਆਂ ਹਨ। ਇਸ ਦੇ ਨਾਲ ਕਈ ਸ਼ਰਨਾਰਥੀ ਸ਼ਿਵਰ ਤਬਾਹ ਹੋ ਗਏ ਹਨ। ਹਮਾਸ ਦੇ ਸੂਤਰਾਂ ਮੁਤਾਬਕ ਹਮਾਸ ਪ੍ਰਮੁੱਖ ਦੀ ਭੈਣ ਅਤੇ ਦਸ ਲੋਕ ਮਾਰੇ ਗਏ ਹਨ। ਉਸ ਦੇ ਪਰਿਵਾਰ ਦੇ ਕਈ ਮੈਂਬਰ ਇਸ ਮਾਲਵੇ ਦੇ ਹੇਠਾਂ ਦੱਬੇ ਹੋਏ ਹਨ। ਇਜਰਾਇਲ ਦੇ ਨਾਗਰਿਕ ਸੁਰੱਖਿਆ ਵਿਭਾਗ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਦੇ ਵਿੱਚ ਕਿਹਾ ਗਿਆ ਹੈ ਗਿਆ ਹੈ ਕਿ ਇਜਰਾਇਲੀ ਸੁਰੱਖਿਆ ਬਲਾਂ ਨੇ ਗਾਜ਼ਾ ਸ਼ਹਿਰ ਦੇ ਪੂਰਬ ਦੇ ਵਿੱਚ ਅਲਦੌਰਾਨ ਖੇਤਰ ਦੇ ਵਿੱਚ ਸਕੂਲ ਅਤੇ ਸ਼ਹਿਰ ਦੇ ਪੱਛਮ ਦੇ ਵਿੱਚ ਸ਼ਰਣਾਰਥੀ ਸ਼ਿਵਰਾਂ ਨੂੰ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਮੁਤਾਬਿਕ ਕਰਮਚਾਰੀਆਂ ਨੇ ਇਹਨਾਂ ਜਗ੍ਹਾਂ ਤੋਂ 13 ਲੋਕਾਂ ਦੇ ਮ੍ਰਿਤਕ ਸਰੀਰ ਬਰਾਮਦ ਕੀਤੇ ਗਏ ਹਨ। ਸਾਰੇ ਜਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।