ਗਾਇਕ ਅਜਮੇਰ ਦੀਵਾਨਾ ਦੇ ਸਿੰਗਲ ਟਰੈਕ ” ਖੈਰਾ ਝੋਲੀ ਪਾ ਦੇ ਦਾਤੀਏ ਦੀ ਰਿਕਾਰਡਿੰਗ ਮੁਕੰਮਲ
ਹੁਸ਼ਿਆਰਪੁਰ 1 ਫਰਵਰੀ (ਵਿਸ਼ਵ ਵਾਰਤਾ ) ਫੋਕ ਬ੍ਰਦਰਜ਼ ਪ੍ਰੋਡਕਸ਼ਨ ਵੱਲੋਂ ਸੁਰੀਲੇ ਗਾਇਕ ਅਜਮੇਰ ਦੀਵਾਨਾ ਦੇ ਮਹਾਮਾਈ ਦੇ ਸਿੰਗਲ ਟਰੈਕ “ਖ਼ੈਰਾ ਝੋਲੀ ਪਾਦੇ ਦਾਤੀਏ ” ਦੀ ਰਿਕਾਰਡਿੰਗ ਮੁਕੰਮਲ ਕੀਤੀ ਗਈ । ਫੋਕ ਬ੍ਰਦਰਜ਼ ਪ੍ਰੋਡਕਸ਼ਨ ਦੀ ਟੀਮ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ” ਖੈਰਾ ਝੋਲੀ ਪਾਦੇ ਦਾਤੀਏ” ਭਜਨ ਨੂੰ ਸਾਈਂ ਗੀਤਾ ਸ਼ਾਹ ਕਾਦਰੀ ਜੀ ਹੁਰਾਂ ਨੇ ਲਿਖਿਆ ਹੈ ਅਤੇ ਇਸ ਧਾਰਮਕ ਭਜਨ ਨੂੰ ਮਿਊਜ਼ਿਕ ਦੀ ਮਾਲਾ ਪ੍ਰਸਿੱਧ ਸੰਗੀਤਕਾਰ ਸੁਨੀਲ ਬਾਵਾ ਨੇ ਆਪਣੀਆਂ ਮਧੁਰ ਧੁਨਾਂ ਵਿੱਚ ਪਰੋਇਆ ਹੈ । ਫੋਕ ਬ੍ਰਦਰਜ਼ ਪ੍ਰੋਡਕਸ਼ਨ ਦੀ ਟੀਮ ਨੇ ਦੱਸਿਆ ਕਿ ਪ੍ਰੋਡਕਸ਼ਨ ਪਹਿਲਾ ਵੀ ਅਨੇਕਾਂ ਭਜਨ ਸਰੋਤਿਆਂ ਦੀ ਝੋਲੀ ਵਿੱਚ ਪਾ ਚੁੱਕੀ ਹੈ ਅਤੇ ਉਨ੍ਹਾਂ ਕਿਹਾ ਕਿ ਬਾਕੀ ਭਜਨਾਂ ਦੇ ਵਾਂਗ ਵੀ ਇਸ ਭਜਨ ਨੂੰ ਵੀ ਸਰੋਤੇ ਮਣਾਂਮੂੰਹੀ ਪਿਆਰ ਦੇਣਗੇ ਉਨ੍ਹਾਂ ਦੱਸਿਆ ਕਿ ਇਸ ਭਜਨ ਨੂੰ ਜਲਦੀ ਹੀ ਵਧੀਆ ਵਧੀਆ ਲੋਕੇਸ਼ਨਾਂ ਤੇ ਫਿਲਮਾ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ ।